ਪੰਜਾਬੀ ਗਾਇਕ ਆਮਿਰ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Jatt Di Queen’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
‘ਅੱਖੀਆਂ ਦਾ ਸੂਰਮਾ’ ਫੇਮ ਸਿੰਗਰ ਆਮਿਰ ਖ਼ਾਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਵਾਰ ਉਹ ‘ਜੱਟ ਦੀ ਕੁਈਨ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।
‘ਜੱਟ ਦੀ ਕੁਈਨ’ ਗੀਤ ਦੇ ਬੋਲ ਰਾਜ ਫ਼ਤਿਹਪੁਰੀਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੰਨੀ ਵਿਰਕ ਨੇ ਦਿੱਤਾ ਹੈ । ਗੁਰਪ੍ਰੀਤ ਸਿੰਘ ਭੰਗੂ ਨੇ ਗੀਤ ਦਾ ਵੀਡੀਓ ਸ਼ਾਨਦਾਰ ਤਿਆਰ ਕੀਤਾ ਹੈ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਆਮਿਰ ਖ਼ਾਨ ਤੇ ਵਿਦੇਸ਼ੀ ਮਾਡਲ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ । ਗੀਤ ਨੂੰ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
View this post on Instagram
ਜੇ ਗੱਲ ਕਰੀਏ ਆਮਿਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਅੱਖੀਆਂ ਦਾ ਸੂਰਮਾ, ਐਂਟੀ, ਚੱਲ ਮਾਹੀਆ ਤੇ ਮਿਡਲ ਕਲਾਸ ਵਰਗੇ ਕਈ ਵਧੀਆ ਗੀਤਾਂ ਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।