ਦਿਲਜੀਤ-ਨੀਰੂ ਦੀ ਜੋੜੀ ਨੇ ਫ਼ਿਰ ਬਾਕਸ ਆਫ਼ਿਸ 'ਤੇ ਮਚਾਇਆ ਤਹਿਲਕਾ, ਦੋ ਦਿਨ 'ਚ ਕਮਾਏ ਕਰੋੜਾਂ ਰੁਪਏ
ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਜਿਹੜੇ ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ 2, ਸਰਦਾਰ ਜੀ ਵਰਗੀਆਂ ਕਈ ਫ਼ਿਲਮਾਂ ਇਕੱਠੀਆਂ ਕਰ ਚੁੱਕੇ ਹਨ ਅਤੇ ਹਰ ਵਾਰ ਸਫ਼ਲਤਾ ਹਾਸਿਲ ਹੋਈ। ਦੋਨਾਂ ਦੀ ਜੋੜੀ ਇਸ ਸਾਲ ਫ਼ਿਲਮ ਛੜਾ ਨਾਲ ਤਕਰੀਬਨ 3 ਸਾਲ ਬਾਅਦ ਵਾਪਿਸ ਆਈ ਅਤੇ ਫ਼ਿਲਮ ਨੇ ਕਮਾਈ ਦੇ ਮਾਮਲੇ 'ਚ ਕਈ ਰਿਕਾਰਡ ਤੋੜ ਦਿੱਤੇ ਹਨ। 21 ਜੂਨ ਸ਼ੁੱਕਰਵਾਰ ਦੇ ਦਿਨ ਫ਼ਿਲਮ ਛੜਾ ਨੇ 3.10 ਕਰੋੜ ਦੀ ਰਿਕਾਰਡ ਤੋੜ ਕਮਾਈ ਕੀਤੀ ਅਤੇ ਸ਼ਨੀਵਾਰ ਵਾਲੇ ਦਿਨ ਹੋਰ ਵੀ ਉਛਾਲ ਦੇਖਣ ਨੂੰ ਮਿਲਿਆ। 22 ਜੂਨ ਨੂੰ ਫ਼ਿਲਮ ਨੇ 3.54 ਕਰੋੜ ਦੀ ਬੰਪਰ ਕਮਾਈ ਕਰ ਹਰ ਕਿਸੇ ਨੂੰ ਚੌਕਾ ਦਿੱਤਾ ਹੈ।
View this post on Instagram
ਇਸ ਤਰ੍ਹਾਂ ਫ਼ਿਲਮ ਨੇ ਦੋ ਦਿਨ 'ਚ 6.64 ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਦੇ ਰਿਵਿਉ ਵੀ ਦਰਸ਼ਕਾਂ ਵੱਲੋਂ ਚੰਗੇ ਆ ਰਹੇ ਹਨ। ਜਿਹੜਾ ਵੀ ਫ਼ਿਲਮ ਦੇਖ ਰਿਹਾ ਹੈ ਹਰ ਕੋਈ ਦੁਬਾਰਾ ਦੇਖਣ ਦੀ ਸਲਾਹ ਜ਼ਰੂਰ ਦੇ ਰਿਹਾ ਹੈ।
ਹੋਰ ਵੇਖੋ : ਮੁੰਬਈ 'ਚ ਸ਼ੂਟਿੰਗ ਦੌਰਾਨ ਕੈਰੀ ਆਨ ਜੱਟਾ ਫ਼ਿਲਮ ਦੀ ਇਸ ਅਦਾਕਾਰਾ 'ਤੇ ਹੋਇਆ ਹਮਲਾ
View this post on Instagram
ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਕਾਮੇਡੀ ਰੋਮਾਂਟਿਕ ਡਰਾਮਾ ਫ਼ਿਲਮ ਹੈ ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਗਾਣੇ ਤਾਂ ਪਹਿਲਾਂ ਹੀ ਹਿੱਟ ਸਾਬਿਤ ਹੋਏ ਸਨ ਤੇ ਫ਼ਿਲਮ ਵੀ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ।