ਆਪਣੇ ਜੋਸ਼ੀਲੇ ਤੇ ਦਮਦਾਰ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਗੀਤਕਾਰ ਗਿੱਲ ਰੌਂਤਾ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕੀਤੀ ਹੈ।
image source- instagram
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਬੇਟੀ ਆਕੀਰਾ ਦੇ ਨਾਲ ਕਿਊਟ ਜਿਹੀ ਵੀਡੀਓ ਪੋਸਟ ਕਰਦੇ ਹੋਏ ਫੈਨਜ਼ ਨੂੰ ‘Happy Women’s Day’ ਦੀ ਦਿੱਤੀ ਵਧਾਈ, ਦੇਖੋ ਵੀਡੀਓ
image source- instagram
ਉਨ੍ਹਾਂ ਫੋਟੋ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸ਼ੁਕਰ ਦਾਤਿਆ ...ਵਾਹਿਗੁਰੂ ਜੀ ਦਾ ਲੱਖ-ਲੱਖ ਸ਼ੁਕਰਾਨਾ ਦਾਤੇ ਨੇ ਦਯਾ ਕਰਕੇ ਨਵੇਂ ਤੋਹਫ਼ੇ ਦੀ ਬਖ਼ਸ਼ਿਸ਼ ਕੀਤੀ ਆ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਇੱਥੋਂ ਤੱਕ ਆਏ ਹਾਂ ਆਸ ਕਰਦਾ ਅੱਗੇ ਵੀ ਪਿਆਰ ਸਤਿਕਾਰ ਦੁਆਵਾਂ ਦਿੰਦੇ ਰਹੋਗੇ #gillraunta’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਗੀਤਕਾਰ ਗਿੱਲ ਰੌਂਤਾ ਨੂੰ ਨਵੀਂ ਥਾਰ ਲਈ ਵਧਾਈ ਦੇ ਰਹੇ ਨੇ।
image source- instagram
ਜੇ ਗੱਲ ਕਰੀਏ ਗਿੱਲ ਰੌਂਤਾ ਦਾ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਹਨ। ਗੁਰਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਗਿੱਲ ਰੌਂਤੇ ਵਾਲੇ ਦੇ ਨਾਂਅ ਨਾਲ ਮਿਊਜ਼ਿਕ ਜਗਤ ‘ਚ ਵਾਹ ਵਾਹੀ ਖੱਟੀ ਹੈ। ਆਪਣੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ। ‘ਕਾਵਾਂ ਵਾਲੀ ਪੰਚਾਇਤ’, ਸ਼ਾਨਦਾਰ, ਕੰਗਣੀ, ਦਲੇਰ,ਵੱਡੇ ਜਿਗਰੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
View this post on Instagram
A post shared by GILL RAUNTA ( ਗਿੱਲ ਰੌਂਤਾ ) (@gillraunta)
(adsbygoogle = window.adsbygoogle || []).push({});