ਪੰਜਾਬੀ ਕੁੜੀ ਹਰਨਾਜ਼ ਸੰਧੂ ਨੇ ਪਹਿਨਿਆ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ਼

By  Rupinder Kaler October 1st 2021 03:29 PM

ਪੰਜਾਬੀ ਕੁੜੀ ਹਰਨਾਜ਼ ਸੰਧੂ (Harnaaz Sandhu) ਨੇ ਮਿਸ ਯੂਨੀਵਰਸ ਇੰਡੀਆ 2021 (Miss Universe India 2021)  ਦਾ ਖਿਤਾਬ ਜਿੱਤ ਲਿਆ ਹੈ । ਹਰਨਾਜ਼ ਹੁਣ ਮਿਸ ਯੂਨੀਵਰਸ 2021 ਵਿੱਚ ਭਾਰਤੀ ਦੀ ਅਗਵਾਈ ਕਰੇਗੀ । ਹਰਨਾਜ਼ (Harnaaz Sandhu)  ਚੰਡੀਗੜ੍ਹ ਦੀ ਰਹਿਣ ਵਾਲੀ ਹੈ । ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸ਼ਿਵਾਲਿਕ ਸਕੂਲ ਤੋਂ ਕੀਤੀ ਹੈ । ਇਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਤੋਂ ਹੀ ਗਰੇਜੂਏਸ਼ਨ ਕੀਤਾ ਹੈ ।

ਹੋਰ ਪੜ੍ਹੋ :

ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਸਾਲ 2019 ਵਿੱਚ ਉਹ ਫੇਮਿਨਾ ਮਿਸ ਇੰਡੀਆ ਪੰਜਾਬ ਬਣੀ ਸੀ । ਏਨੀਂ ਦਿਨੀਂ ਹਰਨਾਜ਼ (Harnaaz Sandhu)  ਆਪਣੀ ਮਾਸਟਰ ਦੀ ਪੜ੍ਹਾਈ ਪੂਰੀ ਕਰ ਰਹੀ ਹੈ । ਹਰਨਾਜ਼ (Harnaaz Sandhu)  ਕਈ ਫ਼ਿਲਮਾਂ   ਵਿੱਚ ਵੀ ਕੰਮ ਕਰ ਰਹੀ ਹੈ । ਹਰਨਾਜ਼ ਨੇ ਯਾਰਾਂ ਦੀਆਂ ਪੌਂ ਬਾਰਾਂ ਤੇ ਬਾਈਜੀ ਕੁੱਟਣਗੇ ਵਿਚ ਕੰਮ ਕੀਤਾ ਹੈ ।

 

View this post on Instagram

 

A post shared by LIVA Fluid Fashion (@livafashionin)

ਇਸ ਦੇ ਨਾਲ ਹੀ ਉਹ ਦਸੰਬਰ ਵਿੱਚ ਇਜਰਾਈਲ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2021 ਪੇਜੇਂਟ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ 70ਵਾਂ ਮਿਸ ਯੂਨੀਵਰਸ ਪੇਜੇਂਟ ਇਸ ਸਾਲ ਇਜਰਾਈਲ ਵਿੱਚ ਹੋਣ ਜਾ ਰਿਹਾ ਹੈ ।

Related Post