ਜੈਜ਼ੀ ਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ । ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । ਇਸ ਮੌਕੇ ਮੀਡੀਆ ਨਾਲ ਮੁਖਾਤਬ ਹੁੰਦਿਆਂ ਹੋਇਆਂ ਜੈਜ਼ੀ ਬੀ ਨੇ ਕਰਤਾਰਪੁਰ ਕੋਰੀਡੋਰ ਖੁੱਲਣ ਦੇ ਫੈਸਲੇ ਦਾ ਸਵਾਗਤ ਕੀਤਾ । ਜੈਜ਼ੀ ਬੀ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਦੋਨਾਂ ਮੁਲਕਾਂ ਦਾ ਆਪਸੀ ਪਿਆਰ ਵਧੇਗਾ ।
ਹੋਰ ਵੇਖੋ : ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ
https://www.instagram.com/p/Bqojujkl7YD/
ਉਨ੍ਹਾਂ ਨੇ ਕਿਹਾ ਕਿ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਏ ਗਏ ਇਸ ਫੈਸਲੇ ਦਾ ਦੋਨਾਂ ਮੁਲਕਾਂ ਦੀ ਅਵਾਮ ਨੂੰ ਫਾਇਦਾ ਹੋਵੇਗਾ । ਇਸ ਦੇ ਨਾਲ ਹੀ ਵੰਡ ਦੌਰਾਨ ਪਾਕਿਸਤਾਨ ਰਹਿ ਗਏ ਗੁਰੂ ਧਾਮਾਂ ਦੇ ਦਰਸ਼ਨ ਵੀ ਲੋਕ ਕਰ ਸਕਣਗੇ । ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਨੇ ਪਿਛਲੇ ਦਿਨੀਂ ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇ ਦਿੱਤੀ ਹੈ । ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਤੱਕ ਇਸ ਕੋਰੀਡੋਰ ਦੀ ਉਸਾਰੀ ਕੀਤੀ ਜਾਵੇਗੀ।
ਹੋਰ ਵੇਖੋ : ਜੈਜ਼ੀ ਬੀ ਦਾ ‘ਮਿਸ ਕਰਦਾ’ ਗੀਤ ਹੋਇਆ ਰਿਲੀਜ਼
jazzy b in golden temple
ਭਾਰਤ ਸਰਕਾਰ ਕੋਰੀਡੋਰ ਦੇ ਪਾਕਿਸਤਾਨੀ ਖੇਤਰ ਦੇ ਵਿਕਾਸ ਅਤੇ ਉਸਾਰੀ ਲਈ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕਰੇਗੀ। ਸਰਕਾਰ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਦਿਹਾੜਾ ਮਨਾਉਣ ਲਈ ਕਹੇਗੀ।ਵੀਰਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਕੈਬਨਿਟ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈੱਸ ਕਾਂਨਫਰੰਸ ਵਿਚ ਕਿਹਾ, ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਚ ਅਪਣੇ ਜੀਵਨ ਦੇ 18 ਸਾਲ ਬਿਤਾਏ।
ਇਹ ਭਾਰਤੀ ਸਰਹੱਦ ਤੋਂ ਕੁਝ ਕਿਲੋਮੀਟਰ ਅਤੇ ਗੁਆਂਢੀ ਦੇਸ਼ ਦੀ ਸਰਹੱਦ ਵਿਚ ਹੈ। ਇਥੇ ਸ਼ਰਧਾਲੂ ਆਉਂਦੇ ਹਨ।ਭਾਰਤ ਦੀ ਸਰਹੱਦ 'ਤੇ ਖੜੇ ਹੋ ਕੇ ਦਰਸ਼ਨ ਕਰਨ ਦੀ ਸਹੂਲਤ ਹੈ। ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਜੋ ਗੁਰਦਾਸਪੁਰ ਵਿਚ ਹੈ, ਉਥੋਂ ਲੈ ਕੇ ਇੰਟਰਨੈਸ਼ਨਲ ਬਾਰਡਰ ਤੱਕ ਇਕ ਕਰਤਾਰਪੁਰ ਕੋਰੀਡੋਰ ਬਣਾਇਆ ਜਾਵੇਗਾ। ਇਹ ਇਕ ਬਹੁਤ ਵੱਡੇ ਧਾਰਮਿਕ ਸਥਾਨ ਦੀ ਤਰ੍ਹਾਂ ਹੀ ਹੋਵੇਗਾ।
jazzy b in golden temple
ਇਸ ਕੋਰੀਡੋਰ ਵਿਚ ਹਰ ਇਕ ਪ੍ਰਕਾਰ ਦੀ ਸੁਵਿਧਾ ਹੋਵੇਗੀ। ਇਸ ਦੀ ਉਸਾਰੀ ਅਤੇ ਵਿਕਾਸ ਲਈ ਕੇਂਦਰ ਸਰਕਾਰ ਫੰਡ ਉਪਲੱਬਧ ਕਰਾਏਗੀ। ਨੈਸ਼ਨਲ ਬੁੱਕ ਟਰੱਸਟ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਯੂਨੈਸਕੋ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਨ੍ਹਾਂ ਦਾ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਵਾਇਆ ਜਾਵੇ। ਸਰਕਾਰ ਨੇ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਦਿਹਾੜਾ ਵੱਡੇ ਪੈਮਾਨੇ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਵਿਚ ਹੋਣ ਵਾਲੇ ਸਮਾਗਮਾਂ ਦੀ ਤਿਆਰੀ 'ਤੇ ਇਕ ਹਾਈਲੈਵਲ ਕਮੇਟੀ ਸਮੇਂ-ਸਮੇਂ 'ਤੇ ਨਿਗਰਾਨੀ ਕਰੇਗੀ। ਦੇਸ਼ ਭਰ ਵਿਚ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਧਾਰਮਿਕ ਪ੍ਰਬੰਧ ਹੋਣਗੇ।