Padma Shri Kaur Singh Movie: ਪੰਜਾਬੀ ਸਿਨੇਮਾ ਜੋ ਕਿ ਲਗਾਤਾਰ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਪੰਜਾਬੀ ਕਹਾਣੀਆਂ ਦਾ ਦਾਇਰਾ ਵੀ ਵੱਧ ਗਿਆ ਹੈ। ਕਾਮੇਡੀ ਤੋਂ ਇਲਾਵਾ ਕਈ ਹੋਰ ਵੱਖ-ਵੱਖ ਵਿਸ਼ਿਆਂ ਉੱਤੇ ਫ਼ਿਲਮਾਂ ਬਣ ਰਹੀਆਂ ਹਨ। ਜੀ ਹਾਂ ਬਹੁਤ ਜਲਦ ਇੱਕ ਹੋਰ ਖ਼ੂਬਸੂਰਤ ਫ਼ਿਲਮ ਪਦਮ ਸ਼੍ਰੀ ਕੌਰ ਸਿੰਘ ਦੀ ਫ਼ਿਲਮ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਅਣਗੌਲਿਆ ਹੀਰਾ ਪਦਮ ਸ਼੍ਰੀ ਕੌਰ ਸਿੰਘ ਦੀ ਜੀਵਨੀ ‘ਤੇ ਬਣੀ ਫ਼ਿਲਮ 22 ਜੁਲਾਈ 2022 ਨੂੰ ਸਿਨੇਮਾਂ ਘਰਾਂ ਵਿੱਚ ਲੱਗ ਰਹੀ ਹੈ ।
ਹੋਰ ਪੜ੍ਹੋ : ਖਤਰਨਾਕ ਕਾਰ ਐਕਸੀਡੈਂਟ ਤੋਂ ਬਾਅਦ ਵਾਲ-ਵਾਲ ਬਚੇ ਜਾਨੀ ਨੇ ਪੋਸਟ ਪਾ ਕੇ ਕਿਹਾ–‘ਰੱਬ ਤੇ ਮੌਤ ਦੋਵੇਂ ਇਕੱਠੇ ਦੇਖੇ’
ਕੌਰ ਸਿੰਘ ਨੇ 1977 ਵਿੱਚ ਪ੍ਰੋਫੈਸਰ ਅਵਤਾਰ 'ਤੇ ਬਾਕਸਿੰਗ ਸ਼ੁਰੂ ਕੀਤੀ ਸੀ, ਹੁਣ ਉਹੀ ਜ਼ਿੰਦਗੀ ਦੇ ਆਧਾਰ 'ਤੇ ਪੰਜਾਬੀ ਫਿਲਮ ਬਣ ਗਈ ਹੈ, ਜੋ ਕਿ 22 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਆ ਜਾਵੇਗੀ।
ਕੌਰ ਸਿੰਘ ਨੇ 1984 ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 1980 ਏਸ਼ੀਅਨ ਚੈਂਪੀਅਨਸ਼ਿਪ ਅਤੇ 1982 ਏਸ਼ੀਅਨ ਖੇਡਾਂ ਵਿੱਚ ਸੋਨ ਤਗਮੇ ਜਿੱਤੇ। ਕੌਰ ਨੇ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ 1988 ਵਿੱਚ ਉਸਦੀ ਸੇਵਾ ਲਈ ਇੱਕ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕੀਤਾ। ਉਸਨੂੰ 1983 ਵਿੱਚ ਪਦਮ ਸ਼੍ਰੀ, ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਕਰਮ ਬਾਠ ਜੋ ਕਿ ਪ੍ਰਸਿੱਧ ਪਦਮ ਸ਼੍ਰੀ ਮੁੱਕੇਬਾਜ਼ ਨੂੰ ਖੇਡ ਡਰਾਮੇ ਵਾਲੀ ਫ਼ਿਲਮ ਰਾਹੀਂ ਦਰਸਾਉਣਗੇ। ਕਰਮ ਬਾਠ ਮੁੱਖ ਭੂਮਿਕਾ ਨਿਭਾਉਣ ਤੋਂ ਇਲਾਵਾ ਪ੍ਰੋਜੈਕਟ ਦੇ ਨਿਰਮਾਤਾ ਵਜੋਂ ਵੀ ਕੰਮ ਕੀਤਾ ਹੈ। ਐਕਟਰ ਕਰਮ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਆਪਣਾ ਵਜ਼ਨ ਵੀ ਘਟਾਇਆ ਸੀ। ਵਿਕਰਮ ਪ੍ਰਧਾਨ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।
ਇਸ ਫ਼ਿਲਮ ‘ਚ ਪ੍ਰਭ ਗਰੇਵਾਲ, ਰਾਜ ਕਾਕੜਾ, ਮਲਕੀਤ ਰੌਣੀ, ਸੁੱਖੀ ਚਾਹਲ, ਬਨਿੰਦਰ ਬੰਨੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਸੁਖਬੀਰ ਗਿੱਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।
ਪੀਟੀਸੀ ਪੰਜਾਬੀ ਦੀ ਟੀਮ ਨੇ ਇਸ ਫ਼ਿਲਮ ਦੀ ਟੀਮ ਨਾਲ ਖ਼ਾਸ ਗੱਲਬਾਤ ਕੀਤੀ । ਪਦਮ ਸ਼੍ਰੀ ਕੌਰ ਸਿੰਘ ਫ਼ਿਲਮ ਦੀ ਟੀਮ ਜੋ ਕਿ ਪੀਟੀਸੀ ਪੰਜਾਬੀ ਦੇ ਸ਼ੋਅ ਫਰਸਟ ਲੁੱਕ 'ਚ ਨਜ਼ਰ ਆਵੇਗੀ। ਇਹ ਸ਼ੋਅ ਦਾ ਪ੍ਰਸਾਰਣ 22 ਜੁਲਾਈ ਨੂੰ ਸ਼ਾਮ 8.45 ਵਜੇ ਹੋਵੇਗਾ।