ਪੰਜਾਬੀ ਐਂਟਰਟਨਮੈਂਟ ਇੰਡਸਟਰੀ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 12’ ਪੀਟੀਸੀ ਪੰਜਾਬੀ ’ਤੇ ਸ਼ੁਰੂ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ’ ਦਾ ਸੀਜ਼ਨ 12 ( voice of punjab 12) ਸ਼ੁਰੂ ਹੋ ਗਿਆ ਹੈ । 22 ਨਵੰਬਰ ਸ਼ਾਮ 7 ਵਜੇ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਇਆ ਇਹ ਰਿਆਲਟੀ ਸ਼ੋਅ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਹੈ । ਜਿਸ ਵਿੱਚ ਹਰ ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਦਾ ਗਾਇਕ ਬਣਨ ਦਾ ਸੁਫ਼ਨਾ ਹੁੰਦਾ ਹੈ । ਇਸ ਸ਼ੋਅ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਚਮਕਦੇ ਸਿਤਾਰੇ ਦਿੱਤੇ ਹਨ, ਕਿਉਂਕਿ ਰਣਜੀਤ ਬਾਵਾ, ਗੁਰਨਾਮ ਭੁੱਲਰ, ਅਫਸਾਨਾ ਖਾਨ, ਮੰਨਤ ਨੂਰ ਅਤੇ ਨਿਮਰਤ ਖਹਿਰਾ ਵਰਗੇ ਸੁਪਰ-ਸਟਾਰਾਂ ਨੇ ‘ਵਾਇਸ ਆਫ ਪੰਜਾਬ’ ਤੋਂ ਹੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਇਸ ਸਾਲ ‘ਵਾਇਸ ਆਫ਼ ਪੰਜਾਬ ਸੀਜ਼ਨ 12’ ( voice of punjab 12) ਦਾ ਅੰਦਾਜ਼ ਕੁਝ ਵੱਖਰਾ ਹੈ ।
ਹੋਰ ਪੜ੍ਹੋ :
ਟੀਵੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਹੁਣ ਅਰਸ਼ੀ ਖ਼ਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ
ਇਸ ਵਾਰ ਚੈਨਲ ਨੇ ਔਨਲਾਈਨ ਆਡੀਸ਼ਨਾਂ ਰਾਹੀਂ ਦੇਸ਼ ਭਰਤ ਤੋਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਗਈ ਹੈ । ਇਹਨਾਂ ਪ੍ਰਤੀਭਾਗੀਆਂ ਵਿੱਚੋਂ ਉਹਨਾਂ ਚਮਕਦੇ ਹੀਰਿਆਂ ਨੂੰੰ ਚੁਣਿਆਂ ਜਾਵੇਗਾ ਜਿਨ੍ਹਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਛਾ ਜਾਣ ਵਾਲਾ ਜੋਸ਼ ਤੇ ਜਜ਼ਬਾ ਹੋਵੇਗਾ । ਇਹ ਪ੍ਰਤੀਭਾਗੀ ਸ਼ੋਅ ਦੇ ਆਡੀਸ਼ਨਾਂ ਦੇ ਵੱਖ ਵੱਖ ਪੜਾਅ ਤੋਂ ਗੁਜਰਨਗੇ ਅਤੇ ਚੋਟੀ ਦੇ 20 ਪ੍ਰਤੀਭਾਗੀ ਵਾਇਸ ਆਫ ਪੰਜਾਬ ( voice of punjab 12) ਦੇ ਮਸ਼ਹੂਰ ਟਾਈਟਲ ਲਈ ਲੜਨਗੇ । ਇਸ ਸਾਲ ‘ਵਾਇਸ ਆਫ਼ ਪੰਜਾਬ ਸੀਜ਼ਨ 12’ ਦਾ ਮੁਕਾਬਲਾ ਬਹੁਤ ਹੀ ਸਖਤ ਹੋਣ ਵਾਲਾ ਹੈ ਕਿਉਂਕਿ ਪ੍ਰਤੀਭਾਗੀਆਂ ਨੂੰ ਸੰਗੀਤ ਦੀ ਹਰ ਕਸੌਟੀ ’ਤੇ ਪਰਖਣ ਲਈ ਸੰਗੀਤ ਦੇ ਮਹਾਰਥੀ ਸ਼ੋਅ ਦੇ ਜੱਜ ਦੇ ਤੌਰ ਤੇ ਮੌਜੂਦ ਰਹਿਣਗੇ ।
View this post on Instagram
ਇਸ ਵਾਰ ਦੀ ਗਾਇਕਾ ਅਮਰ ਨੂਰੀ, ਗਾਇਕ ਮਾਸਟਰ ਸਲੀਮ, ਅਤੇ ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ ਵੀ ਅਮਰ ਨੂਰੀ ਨਾਲ ਜਿਊਰੀ ਮੈਂਬਰਾਂ ਸ਼ਾਮਲ ਹੋਣਗੇ । ਇੱਥੇ ਹੀ ਬਸ ਨਹੀਂ ਇਹਨਾਂ ਨੌਜਵਾਨਾਂ ਦੇ ਸੁਰ ਨੂੰ ਪਰਖਣ ਲਈ ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਮਹਿਮਾਨ ਜੱਜ ਦੇ ਤੌਰ ਤੇ ਮੌਜੂਦ ਰਹਿਣਗੇ । ਵਾਇਸ ਆਫ ਪੰਜਾਬ ਸੀਜ਼ਨ 12 ਦੀ ਇਸ ਸਾਲ ਦੀ ਥੀਮ ਹੈ, “ਚਲੋ ਜ਼ਿੰਦਗੀ ਦੇ ਸੁਰ ਬਦਲੀਏ”। ਇਸ ਸ਼ੋਅ ਦੀ ਮੇਜ਼ਬਾਨੀ ਗੁਰਜੀਤ ਸਿੰਘ ਕਰਨਗੇ, ਜੋ ਕਈ ਸੀਜ਼ਨਾਂ ਤੋਂ ਪੀਟੀਸੀ ਨੈੱਟਵਰਕ ਨਾਲ ਜੁੜੇ ਹੋਏ ਹਨ।