ਗੱਲ ਕਰਦੇ ਹਾਂ ਚਰਖੇ ਦੀ, ਚਰਖਾ ਪੰਜਾਬ ਦਾ ਉਹ ਫੋਕ ਮੋਟਿਫ ਹੈ ਜਿਸ ਦੇ ਨਾਲ ਸੂਤ ਕੱਤਿਆ ਜਾਂਦਾ ਹੈ। ਚਰਖਾ ਜੋ ਕਿ ਲੱਕੜ ਦਾ ਬਣਿਆ ਹੋਇਆ ਸੰਦ ਹੈ ਜਿਸ ਨੂੰ ਹੱਥ ਨਾਲ ਚਲਾਇਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਚਰਖੇ ਦੀ ਕਾਫੀ ਮਹੱਤਵ ਸੀ। ਪਰ ਮਸ਼ੀਨੀ ਯੁੱਗ ਦੇ ਆਉਣ ਨਾਲ ਇਸ ਦੀ ਵਰਤੋਂ ਘੱਟਦੀ ਗਈ। ਪਰ ਪੰਜਾਬੀ ਚ ਹਾਲੇ ਵੀ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪੰਜਾਬ 'ਚ ਹਾਲੇ ਵੀ ਵਿਰਸੇ ਨੂੰ ਟਾਵੇਂ ਟਾਵੇਂ ਪਿੰਡਾਂ 'ਚ ਹਾਲੇ ਵੀ ਚਰਖੇ ਨਾਲ ਸੂਤ ਕੱਤਿਆ ਜਾਂਦਾ ਹੈ।
ਪੰਜਾਬੀ ਗੀਤਾਂ ‘ਚ ਰੰਗਲਾ ਚਰਖਾ
ਪੰਜਾਬੀ ਸਭਿਆਚਾਰ ‘ਚ ਵੀ ਚਰਖੇ ਦਾ ਅਹਿਮ ਰੋਲ ਰਿਹਾ ਹੈ, ਜਿਸ ਦੇ ਚੱਲਦੇ ਕਈ ਲੋਕ ਗੀਤਾਂ ਚ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ। ਚਰਖਾ ਖਾਸ ਕਰਕੇ ਮਹਿਲਾਵਾਂ ਦੇ ਬਹੁਤ ਜ਼ਿਆਦਾ ਨਜ਼ਦੀਕ ਰਿਹਾ ਹੈ, ਮੁਟਿਆਰਾਂ ਦਾ ਚਰਖੇ ਨਾਲ ਵੱਖਰਾ ਹੀ ਰਿਸ਼ਤਾ ਹੁੰਦਾ ਸੀ। ਪੁਰਾਣੇ ਸਮੇਂ ਵਿੱਚ ਚਰਖਾ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸਹੁਰੇ ਘਰ ਧੀ ਜਦੋਂ ਉਦਾਸ ਹੁੰਦੀ ਤਾਂ ਚਰਖਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਤੇ ਫਿਰ ਬੋਲੀਆਂ ਪਾ ਕੇ ਮਾਂ ਦੀ ਯਾਦ ਤਾਜ਼ਾ ਕਰਦੀ ਹੁੰਦੀ ਸੀ। ਪਹਿਲਾਂ ਮੁਟਿਆਰਾਂ ਤ੍ਤ੍ਰਿਝੰਣ ਚ ਇੱਕਠੀਆਂ ਹੋ ਕਿ ਚਰਖਾ ਕੱਤਦੀਆਂ ਸਨ।
ਪੰਜਾਬੀ ਗੀਤਾਂ ‘ਚ ਰੰਗਲਾ ਚਰਖਾ
‘ਮਾਂ ਮੇਰੀ ਮੈਨੂੰ ਚਰਖਾ ਦਿਤਾ,
ਵਿੱਚ ਲਵਾਈਆਂ ਮੇਖਾਂ।
ਮਾਂ ਤੈਨੂੰ ਯਾਦ ਕਰਾਂ,
ਜਦ ਚਰਖੇ ਵਾਲ ਵੇਖਾਂ'
ਇਸ ਤੋਂ ਇਲਾਵਾ ਪੰਜਾਬੀ ਗੀਤਾਂ ਚ ਵੀ ਚਰਖੇ ਦਾ ਜ਼ਿਕਰ ਹੁੰਦਾ ਆ ਰਿਹਾ ਹੈ। ਪੁਰਾਣੇ ਸਮੇਂ ਗਾਇਕਾਂ ਦੇ ਨਾਲ ਨਾਲ ਨਵੇਂ ਸਮੇਂ ਦੇ ਸਿੰਗਰ ਵੀ ਚਰਖੇ ਵਾਲੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।
ਪੰਜਾਬੀ ਗੀਤਾਂ ‘ਚ ਰੰਗਲਾ ਚਰਖਾ
*‘ਕਾਰੀਗਰ ਨੂੰ ਦੇ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਸੁਨਿਹਰੀ ਲਾਈਆਂ ਮੇਖਾਂ,ਹੀਰਿਆਂ ਜੜ੍ਹਤ ਜੜਾਇਆ’
*‘ਨੀ ਮੈਂ ਕੱਤਾਂ ਪੀਤਾਂ ਨਾਲ, ਚਰਖਾ ਚੰਨਣ ਦਾ
ਬਜਾਰ ਵਿਕੇਂਦੀ ਬਰਫ਼ੀ,ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ’
*‘ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ
ਮਾਹੀ ਮੈਨੂੰ ਯਾਦ ਆਂਵਦਾ’’
‘‘ਹਰ ਚਰਖੇ ਦੇ ਗੇੜੇ ਮੈਂ ਤੈਨੂੰ ਯਾਦ ਕਰਦੀ’
https://youtu.be/QzfFdLYKZPE
ਵਰਗੇ ਕਈ ਹੀ ਗੀਤ ਨੇ ਜਿਹਨਾਂ ‘ਚ ਚਰਖੇ ਦੀ ਮਹੱਤਤਾ ਨੂੰ ਬੋਲਾਂ ਰਾਹੀਂ ਦੱਸਿਆ ਗਿਆ ਹੈ। ਪੁਰਾਣੇ ਗੀਤਾਂ ‘ਚ ਚਰਖਾ ਮੇਰਾ ਰੰਗਲਾ ਮਿਤਾਲੀ ਸਿੰਘ ਨੇ ਗਾਇਆ ਸੀ ਇਸ ਤੋਂ ਇਲਾਵਾ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਵੀ ਆਪਣੀ ਕਈ ਗੀਤਾਂ ‘ਚ ਚਰਖੇ ਦਾ ਜ਼ਿਕਰ ਕੀਤਾ ਹੈ।
https://www.youtube.com/watch?v=xQEWj1cP2ww
ਹੋਰ ਵੇਖੋ: ਪੰਜਾਬ ਦੀ ਲੋਕ ਕਲਾ ‘ਚਰਖੇ’ ਨੂੰ ਪੰਜਾਬਣਾਂ ਨੇ ਵਿਸਾਰਿਆ
ਚਰਖੇ ਦਾ ਜ਼ਿਕਰ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਸੁਣਨ ਨੂੰ ਮਿਲਦਾ ਹੈ ਜਿਵੇਂ ਬਾਲੀਵੁੱਡ ਫਿਲਮ ਮਾਚਿਸ ਜਿਸ ‘ਚ ਚੱਪਾ ਚੱਪਾ ਚਰਖਾ ਚੱਲੇ ਜੋ ਕਿ ਅੱਜ ਵੀ ਲੋਕਾਂ ਦੇ ਮੂੰਹਾਂ ‘ਤੇ ਚੜ੍ਹਿਆ ਹੋਇਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੀ ਕਈ ਚਰਖੇ ਨਾਲ ਸਬੰਧਤ ਗੀਤ ਆਏ ਨੇ ਪਰ ਪੰਜਾਬੀ ਦੇ ਮਸ਼ੂਹਰ ਗਾਇਕ ਸਰਦੂਲ ਸਿਕੰਦਰ ਜਿਹਨਾਂ ਦਾ ਗੀਤ ‘ਚਰਖਾ ਗਲੀ ਦੇ ਵਿੱਚ ਡਾਹ ਲਿਆ’ ਦੇ ਨਾਲ ਕਾਫੀ ਵਾਹ ਵਾਹੀ ਖੱਟੀ ਸੀ, ਗਿੱਪੀ ਗਰੇਵਾਲ ਦੇ ਗੀਤ ਜਦੋਂ ਚੀਰੇ ਵਾਲਿਆਂ ਅੱਖ ਲੱੜ ਗਈ ਤੇ ਹਰਭਜਨ ਮਾਨ ਦਾ ਗੀਤ 'ਤੇਰਾ ਚਰਖਾ ਬੋਲੀਆਂ ਪਾਵੇ' ‘ਚ ਵੀ ਚਰਖੇ ਦਾ ਜ਼ਿਕਰ ਕੀਤਾ ਗਿਆ ਹੈ ਤੇ ਕਈ ਹੋਰ ਗਾਇਕਾਂ ਨੇ ਵੀ ਚਰਖੇ ਨੂੰ ਲੈ ਕੇ ਗੀਤ ਪੇਸ਼ ਕੀਤੇ ਹੋਏ ਹਨ।