ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ ਸੀ । ਉਨ੍ਹਾਂ ਦਾ ਜਨਮ ੨੮ ਸਤੰਬਰ ਉੱਨੀ ਸੌ ਸੱਤ ਨੂੰ ਹੋਇਆ ਸੀ ਅਤੇ ਤੇਈ ਮਾਰਚ ੧੯੩੧ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ।ਭਗਤ ਸਿੰਘ ਦਾ ਜਨਮ ੨੮ ਸਤੰਬਰ ੧੯੦੭ ਨੂੰ ਹੋਇਆ ਸੀ ਉਨ੍ਹਾਂ ਦਾ ਪਿੰਡ ਖਟਕੜ ਕਲਾਂ ਹੈ । ਉਨ੍ਹਾਂ ਦੇ ਪਿਤਾ ਦਾ ਨਾਂਅ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂਅ ਵਿਦਿਆਵਤੀ ਸੀ ।
ਹੋਰ ਵੇਖੋ:ਗੁਰੁ ਰੰਧਾਵਾ ਨੇ ਗੁਰੂਗ੍ਰਾਮ ‘ਚ ਖਰੀਦਿਆ ਨਵਾਂ ਘਰ,ਗ੍ਰਹਿ ਪ੍ਰਵੇਸ਼ ‘ਤੇ ਰਖਵਾਇਆ ਸ਼੍ਰੀ ਅਖੰਡ ਸਾਹਿਬ ਦਾ ਪਾਠ
bhagat-singh
ਅੰਮ੍ਰਿਤਸਰ 'ਚ ਤੇਰਾਂ ਅਪ੍ਰੈਲ ੧੯੧੯ ਨੂੰ ਜਲ੍ਹਿਆਂ ਵਾਲੇ ਬਾਗ 'ਚ ਹੋਏ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ 'ਤੇ ਡੂੰਘਾ ਅਸਰ ਪਾਇਆ ਸੀ । ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਕ੍ਰਾਂਤੀਕਾਰੀ ਗਤੀਵਿਧੀਆਂ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ । ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਭਗਤ ਸਿੰਘ ਨੇ ਖਾਧੀ ਸੀ, ਜਿਸ ਤੋਂ ਬਾਅਦ ਭਗਤ ਸਿੰਘ ਜਦੋਂ ਜਵਾਨ ਹੋਏ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ 'ਤੇ ਵਿਆਹ ਦਾ ਜ਼ੋਰ ਪਾਇਆ,ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਛੱਡ ਕੇ ਕਾਨਪੁਰ 'ਚ ਡੇਰੇ ਲਾ ਲਏ।
ਹੋਰ ਵੇਖੋ:ਪਾਤੜਾਂ ਦੇ ਇਸ ਸਰਦਾਰ ਦੇ ਜਜ਼ਬੇ ਨੂੰ ਹਰ ਕੋਈ ਝੁਕ ਕੇ ਕਰਦਾ ਹੈ ਸਲਾਮ, ਦੇਖੋ ਤਸਵੀਰਾਂ
-sukhdev-bhagat-singh-rajguru
ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿੱਚ ਉਨ੍ਹਾਂ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਮਾਰਿਆ । ਸ਼ਹੀਦ ਭਗਤ ਸਿੰਘ ਨੇ ਆਪਣੇ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਨਾਲ ਰਲ ਕੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ 'ਚ ਅੱਠ ਅਪ੍ਰੈਲ ਉੱਨੀ ਸੌ ਅਠਾਈ ਨੁੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਸੁੱਟੇ,ਜਿਸ ਤੋਂ ਬਾਅਦ ਦੋਨਾਂ ਨੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ।
ਹੋਰ ਵੇਖੋ:ਪੰਜਾਬ ਦੇ ਰਹਿਣ ਵਾਲੇ ਵਿਨੋਦ ਮਹਿਰਾ ਦੇ ਸੁੱਹਪਣ ‘ਤੇ ਮਰ ਮਿਟੀਆਂ ਸਨ ਕਈ ਹੀਰੋਇਨਾਂ,ਜਾਣੋ ਪੂਰੀ ਕਹਾਣੀ
https://www.instagram.com/p/BvVkKShBx6P/
ਪੰਜਾਬ ਦੇ ਕਈ ਗਾਇਕਾਂ ਨੇ ਵੀ ਆਜ਼ਾਦੀ ਦੇ ਇਸ ਪਰਵਾਨੇ ਨੂੰ ਸ਼ਰਧਾਂਜਲੀ ਦਿੱਤੀ ਹੈ ।ਸੁਖਸ਼ਿੰਦਰ ਛਿੰਦਾ ,ਨਿਸ਼ਾ ਬਾਨੋ,ਨੇ ਵੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ । ਇਸ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ 'ਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ।