ਰੁਪਿੰਦਰ ਰੂਪੀ ਤੋਂ ਲੈ ਕੇ ਦਰਸ਼ਨ ਔਲਖ ਨੇ ਵਿਸ਼ਵ ਰੰਗ ਮੰਚ ਦਿਵਸ ਉੱਤੇ ਦਿੱਤੀਆਂ ਮੁਬਾਰਕਾਂ

27 ਮਾਰਚ ਯਾਨੀਕਿ ਅੱਜ ਸਾਰਾ ਸੰਸਾਰ World Theatre Day ਮਨਾ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬੀ ਕਲਾਕਾਰਾਂ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਰਾਹੀਂ ਵਿਸ਼ਵ ਰੰਗ ਮੰਚ ਦਿਵਸ ਉੱਤੇ ਆਪਣੇ ਫੈਨਜ਼ ਨੂੰ ਮੁਬਾਰਕਾਂ ਦਿੱਤੀਆਂ ਹਨ। ਪੰਜਾਬੀ ਡਾਇਰੈਕਟ ਅਤੇ ਅਦਾਕਾਰ ਨਵਦੀਪ ਕਲੇਰ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹਨਾਂ ਦੇ ਨਾਲ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਰੁਪਿੰਦਰ ਰੂਪੀ ਨਜ਼ਰ ਆ ਰਹੇ ਹਨ। ਦੋਵਾਂ ਨੇ ਆਪਣੇ ਫੈਨਜ਼ ਨੂੰ ਵਿਸ਼ਵ ਰੰਗ ਮੰਚ ਦਿਵਸ ਉੱਤੇ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ ਥੀਏਟਰ ਆਰਟਿਸਟ ਨੇ ਉਹ ਵਧੀਆ-ਵਧੀਆ ਕੰਮ ਕਰਦੇ ਰਹਿਣ। ਰੁਪਿੰਦਰ ਰੂਪੀ ਜਿਹਨਾਂ ਨੂੰ ਹਾਲ ਹੀ ‘ਚ ਪੀਟੀਸੀ ਫਿਲਮ ਅਵਾਰਡਸ ‘ਚ ਬੈਸਟ ਸਪੋਰਟਿੰਗ ਐਕਟ੍ਰੈੱਸ ਦਾ ਅਵਾਰਡ ਮਿਲਿਆ ਹੈ।
View this post on Instagram
Happy World Theatre Day @rupinder.barnala #navdeepkaler
ਇਸ ਤੋਂ ਇਲਾਵਾ ਡਾਇਰੈਕਟਰ ਅਤੇ ਮਲਟੀ ਟੈਲੇਂਟਿਡ ਅਦਾਕਾਰ ਦਰਸ਼ਨ ਔਲਖ ਨੇ ਵੀ ਵਰਲਡ ਥੀਏਟਰ ਡੇਅ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਤਸਵੀਰ ‘ਚ ਉਹਨਾਂ ਦੇ ਨਾਲ ਬਹੁਤ ਹੀ ਖੂਬਸਰੂਤ ਗਾਇਕਾ ਅਤੇ ਅਦਾਕਾਰ ਅਮਰ ਨੂਰੀ ਨਜ਼ਰ ਆ ਰਹੀ ਹੈ।
View this post on Instagram
#happy ? #world ? #theatre ? #day #to #all #my #friends ?#with @amarnooriworld @darshan_aulakh
ਇਹ ਸਾਰੇ ਹੀ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾ ਹਨ ਜਿਹੜੇ ਆਪਣੇ-ਆਪਣੇ ਅਭਿਨੈ ਨਾਲ ਪੰਜਾਬੀ ਫ਼ਿਲਮਾਂ ‘ਚ ਜਾਨ ਪਾ ਦਿੰਦੇ ਹਨ। ਜਿਸ ਕਰਕੇ ਪੰਜਾਬੀ ਇੰਡਸਟਰੀ ਦਿਨੋ-ਦਿਨ ਅੰਬਰ ਦੀਆਂ ਉਚਾਈਆਂ ਨੂੰ ਛੂਹ ਰਹੀ ਹੈ।