'ਮੇਰੇ ਪੁੱਤ ਦੀ ਥਾਂ ਆਪਣੇ ਪੁੱਤ ਖੜੇ ਕਰੇ ਵੇਖੋ' ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਨੇ ਗਾਇਕ ਦੀ ਮੌਤ 'ਤੇ ਸਿਆਸਤ ਕਰਨ ਵਾਲਿਆਂ ਨੂੰ ਕੀਤਾ ਸਵਾਲ
Sidhu Moosewala's mother Charan Kaur Post: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਜੇ ਸਿੱਧੂ ਮੂਸੇਵਾਲਾ ਦੇ ਮਾਪੇ ਤੇ ਉਨ੍ਹਾਂ ਦੇ ਫੈਨਜ਼ ਗਾਇਕ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਹਾਲ ਹੀ ਵਿੱਚ ਗਾਇਕ ਦੀ ਮਾਤਾ ਚਰਨ ਕੌਰ ਨੇ ਪੁੱਤ ਦੀ ਮੌਤ 'ਤੇ ਸਿਆਸਤ ਕਰਨ ਵਾਲੇ ਲੀਡਰਾਂ ਲਈ ਇੱਕ ਪੋਸਟ ਪਾਈ ਹੈ, ਜੋ ਕਿ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ।
ਦੱਸ ਦਈਏ ਕਿ ਹਾਲ ਹੀ ਵਿੱਚ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਮਾਤਾ ਚਰਨ ਕੌਰ ਨੇ ਇਹ ਪੋਸਟ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸਿਆਸਤ ਕਰਨ ਵਾਲੇ ਲੀਡਰਾਂ ਉੱਤੇ ਨਿਸ਼ਾਨਾ ਸਾਧਿਆ ਹੈ।
ਇਸ ਪੋਸਟ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਦਿਲ ਦਾ ਦਰਦ ਵੀ ਸਾਂਝਾ ਕੀਤਾ ਹੈ। ਮਾਤਾ ਚਰਨ ਕੌਰ ਨੇ ਪੋਸਟ ਦੇ ਵਿੱਚ ਲਿਖਿਆ, ' ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ, ਗੱਭਰੂ ਸ਼ੇਰ ਦੀ ਧੇਹ ਤੇ ਸੁਰਮੇ ਸੇਹਰੇ ਲਾਕੇ ਦੇਖੋ, ਸ਼ਗਨਾਂ ਦੇ ਗਾਨੇ ਬੰਨਣ ਥਾਵੇਂ, ਜੁੜੇ ਗੁੰਦ ਕੇ ਦੇਖੋ, ਮੌੜ ਕੇ ਦੇਖੋ ਸੁੱਖਾ ਨੂੰ ਘਰ ਦੀ ਦੇਹਲੀ ਤੋਂ ਤੋਰ ਕੇ ਇੱਕੋ ਪੁੱਤ ਨੂੰ ਸੱਥਰਾਂ ਢਾਹ ਕੇ ਦੇਖੋ, ਤੋੜ ਨਾਤੇ ਖੁਸ਼ੀਆਂ ਨਾਲ, ਨੈਣ ਵਹਾ ਕੇ ਦੇਖੋ।'
ਮਾਤਾ ਚਰਨ ਕੌਰ ਨੇ ਅੱਗੇ ਲਿਖਿਆ, 'ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇਨ੍ਹਾਂ ਜਿਹਰਾ ਕਰ ਸਕਦੇ, ਐਸੇ ਦੁੱਖ ਨੂੰ ਜਰ ਸਕਦੇ, ਮਰਦੇ ਹੀ ਆ ਮਰ ਜਾਣਦੋ, ਕਹਿ ਕੇ ਹੌਸਲਾ ਕਰ ਸਕਦੇ, ਫੇਰ ਮੈਂ ਵੀ ਚੁੱਪੀ ਵਟ ਲਉਗੀ, ਸਬਰ ਦੇ ਘੁੱਟ ਭਰ ਲਉਗੀ, ਇਹ ਸਵਾਲ ਹੈ ਮੇਰਾ ਉਹਨਾਂ ਕੁਝ ਵੀਰ ਭੈਣਾਂ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖ਼ਮ ਹਰੇ ਕਰਦੇ ਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਉਹਨਾਂ ਸਭ ਲੋਕਾਂ ਨੂੰ ਇੱਕਲੌਤੇ ਪੁੱਤਰ ਦੀ ਮਾਂ ਵੱਲੋਂ ਹੈ ! ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ ????????????।'
ਹੋਰ ਪੜ੍ਹੋ: ਕੁੱਲੜ੍ਹ ਪੀਜ਼ਾ ਕਪਲ ਨੇ ਨਿਹੰਗਾਂ 'ਤੇ ਲਾਏ ਇਲਜ਼ਾਮ, ਸਹਿਜ ਅਰੋੜਾ ਨੇ ਕਿਹਾ-ਸਾਡੇ ਕੋਲੋ ਮੰਗੇ 50 ਹਜ਼ਾਰ ਰੁਪਏ
ਮਾਤਾ ਚਰਨ ਕੌਰ ਦੀ ਇਹ ਪੋਸਟ ਕੇ ਗਾਇਕ ਦੇ ਫੈਨਜ਼ ਕਾਫੀ ਭਾਵੁਕ ਹੋ ਗਏ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਫੈਨਜ਼ ਨੇ ਕਿਹਾ ਕਿ ਦੋਂ ਇਹਨਾਂ ਦੇ ਆਪਣੇ ਘਰ ਅੱਗ ਲੱਗਣੀ ਫੇਰ ਪਤਾ ਲੱਗਣਾ ਇਹ ਲੋਕਾਂ ਨੂੰ ਜੋ ਬਕਵਾਸ ਕਰਦੇ ਆ, ਕੋਈ ਨਾ ਰੱਬ ਦੇਖਦਾ। ' ਫੈਨਜ਼ ਜਲਦ ਤੋਂ ਜਲਦ ਮਰਹੂਮ ਗਾਇਕ ਨੂੰ ਇਨਸਾਫ ਮਿਲਣ ਲਈ ਅਰਦਾਸ ਕਰ ਰਹੇ ਹਨ।