ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਗੀਤਕਾਰ ਤੇ ਗਾਇਕ Gurpreet Dhat ਦਾ ਹੋਇਆ ਦਿਹਾਂਤ

By  Durtimans December 21st 2023 01:18 PM

Gurpreet Dhat Death: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਸ਼ਹੂਰ ਸੰਗੀਤਕਾਰ ਗੁਰਪ੍ਰੀਤ ਸਿੰਘ ਢੱਟ (Gurpreet Singh Dhat) ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਪ੍ਰੀਤ ਸਿੰਘ ਢੱਟ 47 ਸਾਲਾਂ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਗੁਰਪ੍ਰੀਤ ਸਿੰਘ ਢੱਟ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਢੱਟ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।


ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ਆਪਣੇ ਕਰੀਅਰ ਵਿੱਚ ਇੰਡਸਟਰੀ ਨੂੰ ਕਈ ਹਿੱਟ ਅਤੇ ਯਾਦਗਾਰ ਗੀਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ‘ਮੈਨੂੰ ਪੀਣ ਦਿਓ’, ‘ਖੂਫੀਆ ਰਿਪੋਰਟ ਆਈ ਲੰਡਨੋਂ’, ‘ਸਾਡੇ ਨਾਲੋਂ ਬੋਲਣੋਂ’, ‘ਗਮ ਤੇਰੇ ਵੈਰਨੇ’, ‘ਚਰਖਾ ਗਮਾ ਦਾ’, ‘ਰੁੱਤ ਪਿਆਰ ਦੀ’, ‘ਸੀਟੀ ਸੱਜਣਾਂ ਦੀ’, ‘ਤੇਰੇ ਜਿਹੇ ਸੱਜਣਾ’ ਨੂੰ ਅਪਣੀ ਆਵਾਜ਼ ਦਿਤੀ ਹੈ। 

Gurpreet Dhat Death News

ਹੋਰ ਪੜ੍ਹੋ: ਗਿੱਪੀ ਗਰੇਵਾਲ ਦਾ ਨਵਾਂ ਧਾਰਮਿਕ ਗੀਤ 'ਸਰਹਿੰਦ' ਹੋਇਆ ਰਿਲੀਜ਼, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਯਾਦ ਦਿਵਾਂਉਦਾ ਹੈ ਗੀਤ


ਦੱਸ ਦੇਈਏ ਕਿ ਗਾਇਕ ਗੁਰਪ੍ਰੀਤ ਸਿੰਘ ਢੱਟ ਜਲੰਧਰ ਦੇ ਮਕਸੂਦਾਂ ਨੇੜੇ ਆਨੰਦ ਨਗਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਪਾਲੀਵੁੱਡ ਸੈਲਬਸ ਨੇ ਉਨ੍ਹਾਂ ਦੇ ਦਿਹਾਂਤ ਉੱਤੇ ਸੋਗ ਪ੍ਰਗਟਾਇਆ ਹੈ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।

Related Post