ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਵੈਲਕਮ ਕੀਤਾ ਭਾਬੀ ਦਾ

By  Lajwinder kaur February 21st 2022 10:24 AM -- Updated: February 21st 2022 10:32 AM

ਪੰਜਾਬੀ ਅਦਾਕਾਰਾ ਤੇ ਮਾਡਲ ਨਵਨੀਤ ਕੌਰ ਢਿੱਲੋਂ  (Navneet Kaur Dhillon) ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਦੇ ਭਰਾ ਦਾ ਵਿਆਹ ਹੋ ਗਿਆ ਹੈ। ਅਦਾਕਾਰਾ ਨੇ ਪਿਆਰੀ ਜਿਹੀ ਪਰਿਵਾਰਕ ਤਸਵੀਰ ਸ਼ੇਅਰ ਕਰਕੇ ਆਪਣੀ ਭਾਬੀ ਦਾ ਪਰਿਵਾਰ ‘ਚ ਵੈਲਕਮ ਕੀਤਾ ਹੈ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀ ਨਿੱਕੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਇਸ ਗਾਇਕਾ ਨੇ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ ਕਈ ਹਿੱਟ ਗੀਤ

navneet Image Source -Instagram

ਨਵਨੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਜੀ ਆਇਆ ਨੂੰ ਮੇਰੀ ਪਿਆਰੀ ਭਾਬੀ...ਮੈਨੂੰ ਬਹੁਤ ਖੁਸ਼ੀ ਹੈ, ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣੇ ਹੋ... ਮੇਰੇ ਪਿਆਰੇ ਭਰਾ ਅਤੇ ਭਾਬੀ ਨੂੰ ਵਿਆਹੁਤਾ ਜੀਵਨ ਦੀਆਂ ਬਹੁਤ ਬਹੁਤ ਮੁਬਾਰਕਾਂ।   @gurjotsinghdhillon18 @navjot4902’। ਪ੍ਰਸ਼ੰਸਕਾਂ ਤੇ ਕਲਾਕਾਰ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਨਵਨੀਤ ਦੇ ਭਰਾ ਗੁਰਜੋਤ ਸਿੰਘ ਢਿੱਲੋਂ ਦਾ ਵਿਆਹ ਨਵਜੋਤ ਕੌਰ ਸਿੱਧੂ ਦੇ ਨਾਲ ਹੋਇਆ ਹੈ।

singga and navneet dhillon new movie Uchiyaan Udaariyan announced

ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

ਜੇ ਗੱਲ ਕਰੀਏ ਨਵਨੀਤ ਕੌਰ ਢਿੱਲੋਂ ਦੀ ਤਾਂ ਉਨ੍ਹਾਂ ਨੇ ਸਾਲ 2013 ‘ਚ ਮਿਸ ਇੰਡੀਆ ਦਾ ਖਿਤਾਬ ਵੀ ਆਪਣਾ ਨਾਂਅ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ 'ਚ  ਵੀ ਕੰਮ ਕਰ ਚੁੱਕੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਜਿਵੇਂ ਅੰਬਰਸਰੀਆ, ‘ਹਾਈ ਐਂਡ ਯਾਰੀਆਂ’ ਚ ਅਦਾਕਾਰੀ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ‘ਚ ਉਹ ‘ਗੋਲ ਗੱਪੇ’, ਯਮਲਾ ਤੇ ਕਈ ਹੋਰ ਫ਼ਿਲਮਾਂ ‘ਚ ਨਜ਼ਰ ਆਵੇਗੀ। ਜੇ ਗੱਲ ਕਰੀਏ ਨਵਨੀਤ ਕੌਰ ਢਿੱਲੋਂ ਦੀ ਤਾਂ ਉਹ ਬਹੁਤ ਜਲਦ ਸਿੰਗਾ ਦੇ ਨਾਲ ‘ਉੱਚੀਆਂ ਉਡਾਰੀਆਂ’Uchiyaan Udaariyan ‘ਚ ਨਜ਼ਰ ਆਵੇਗੀ।

 

View this post on Instagram

 

A post shared by Navneet Kaur Dhillon (@missdhillon)

 

Related Post