ਪੰਜਾਬੀ ਜਗਤ ਦੇ ਇਹ ਨਾਮੀ ਐਕਟਰ ਪਹੁੰਚੇ ਹਸਪਤਾਲ, ਪ੍ਰਸ਼ੰਸਕ ਜਲਦੀ ਠੀਕ ਹੋਣ ਲਈ ਕਰ ਰਹੇ ਨੇ ਅਰਦਾਸਾਂ

By  Lajwinder kaur September 22nd 2022 07:32 PM -- Updated: September 22nd 2022 07:20 PM

Punjabi Actor Kuljinder Singh Sidhu: ਪਾਲੀਵੁੱਡ ਜਗਤ ਦੇ ਨਾਮੀ ਐਕਟਰ ਕੁਲਜਿੰਦਰ ਸਿੰਘ ਸਿੱਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਹਸਪਤਾਲ ਤੋਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਦੱਸ ਦਈਏ ਉਨ੍ਹਾਂ ਨੂੰ ਬਾਂਹ ਤੇ ਮੋਢੇ ਕੋਲ ਦੋ ਫ੍ਰੈਕਚਰ ਆਏ ਹਨ।

ਹੋਰ ਪੜ੍ਹੋ : ਸੋਲਰ ਊਰਜਾ ਨਾਲ ਇਸ ਸਾਧ ਦਾ ਜੁਗਾੜ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣਿਆ ਇਹ ਵੀਡੀਓ

image source instagram

ਐਕਟਰ ਕੁਲਜਿੰਦਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਉਹ ਸਟੇਚਰ ਉੱਤੇ ਪਏ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਹੱਥ ਦੀਆਂ ਉਗਲਾਂ ਨਾਲ ਵਿਕਟਰੀ ਵਾਲਾ ਸਾਈਨ ਵੀ ਬਣਾ ਰਹੇ ਹਨ। ਦੂਜੀ ਤਸਵੀਰ ‘ਚ ਉਨ੍ਹਾਂ ਨੇ ਆਪਣੀ ਬਾਹ ਤੇ ਮੋਢੇ ਕੋਲ ਆਏ ਦੋ ਫ੍ਰੈਕਚਰ ਨੂੰ ਦਿਖਾਇਆ ਹੈ, ਜਿਸ ਦੀ ਸਰਜਰੀ ਹੋਈ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਲਗਾਤਾਰ ਕਮੈਂਟ ਕਰ ਰਹੇ ਹਨ। ਫੈਨਜ਼ ਕੁਲਜਿੰਦਰ ਸਿੱਧੂ ਦੀ ਸਿਹਤ ਲਈ ਅਤੇ ਜਲਦੀ ਠੀਕ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

actor kuljinder sidhu image source instagram

ਕੁਲਜਿੰਦਰ ਸਿੱਧੂ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਫ਼ਿਲਮ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਇੱਕ ਵਧੀਆ ਅਦਾਕਾਰ ਹੋਣ ਦੇ ਨਾਲ –ਨਾਲ ਉਹ ਇੱਕ ਨਿਰਮਾਤਾ ਵੀ ਹਨ । ਉਨ੍ਹਾਂ ਨੇ ਗੁਰਦਾਸ ਮਾਨ ਨਾਲ ਫ਼ਿਲਮ ‘ਮਿੰਨੀ ਪੰਜਾਬ’ ਨਾਲ ਬਤੌਰ ਨਿਰਮਾਤਾ ਪਾਲੀਵੁੱਡ ‘ਚ ਕਦਮ ਵਧਾਇਆ । ‘ ਮਿੰਨੀ ਪੰਜਾਬ’ ਜੋ ਕਿ ਗੁਰਦਾਸ ਮਾਨ ਦੀ ਇੱਕ ਰੋਮਾਂਟਿਕ ਫ਼ਿਲਮ ਸੀ ਉਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਉਨ੍ਹਾਂ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਮਨਦੀਪ ਬੈਨੀਪਾਲ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਸਾਡਾ ਹੱਕ’ ‘ਚ ਕੰਮ ਕੀਤਾ । ਕੁਲਜਿੰਦਰ ਸਿੱਧੂ ਨੇ ਸ਼ਰੀਕ ਫ਼ਿਲਮ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ।

bagi di dhee image source instagram

ਹਾਲ ਹੀ ‘ਚ ਉਨ੍ਹਾਂ ਦੀ ਇੱਕ ਹੋਰ ਨਵੀਂ ਫ਼ਿਲਮ ‘ਬਾਗੀ ਦੀ ਧੀ’ ਦਾ ਪੋਸਟਰ ਰਿਲੀਜ਼ ਹੋਇਆ ਹੈ। ‘ਪੀਟੀਸੀ ਮੋਸ਼ਨ ਪਿਕਚਰਜ਼’ ਦੀ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਕੁਲਜਿੰਦਰ ਸਿੱਧੂ ਅਤੇ ਦਿਲਨੂਰ ਕੌਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਇਹ ਫ਼ਿਲਮ 11 ਨਵੰਬਰ 2022 ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Kuljinder Singh Sidhu (@sidhukuljindersingh)

 

View this post on Instagram

 

A post shared by Kuljinder Singh Sidhu (@sidhukuljindersingh)

Related Post