ਰੋਜ਼ਾਨਾ ਕੋਈ ਨਾ ਕੋਈ ਠੱਗੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਬਜ਼ਾਰ ਚ ਕੋਈ ਚੀਜ਼ ਖਰੀਦਣ ਨਿਕਲ ਜਾਉ ਤਾਂ ਗ੍ਰਾਹਕ ਦੇ ਨਾਲ ਕੋਈ ਨਾ ਕੋਈ ਛੋਟੀ-ਮੋਟੀ ਠੱਗੀ ਵੱਜ ਹੀ ਜਾਂਦੀ ਹੈ। ਪਰ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਹਰ ਇੱਕ ਇੱਕ ਨੂੰ ਹੈਰਾਨ ਕਰ ਰਿਹਾ ਹੈ । ਦੱਸ ਦਈਏ ਇੱਕ ਵਿਅਕਤੀ (Punjab man) ਜੋ ਕਿ 23 ਲੱਖ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ, ਉਹ ਵੀ ਇੱਕ ਘੋੜੇ ਕਰਕੇ।
ਹੋਰ ਪੜ੍ਹੋ : ਮਜ਼ੇਦਾਰ ਪੋਸਟਰ ਦੇ ਨਾਲ ਰਣਜੀਤ ਬਾਵਾ ਨੇ ਐਲਾਨ ਕੀਤਾ ਆਪਣੀ ਨਵੀਂ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ਦੀ ਰਿਲੀਜ਼ ਡੇਟ
ਅਜਿਹਾ ਹੀ ਇੱਕ ਧੋਖਾ ਪੰਜਾਬ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਵਾਪਰਿਆ ਹੈ, ਜਿਸ ਦੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਹੈ। ਇਸ ਵਿਅਕਤੀ ਨੇ ਇੱਕ ਵਪਾਰੀ ਤੋਂ ਕਰੀਬ 23 ਲੱਖ 'ਚ ਕਾਲਾ ਘੋੜਾ ਖਰੀਦਿਆ ਸੀ। ਪਰ ਜਿਵੇਂ ਹੀ ਉਹਨੇ ਘੋੜੇ ਨੂੰ ਘਰ ਲਿਆ ਕੇ ਨਹਾਇਆ ਤਾਂ ਉਹ ਭੂਰੇ ਰੰਗ ਦਾ ਹੋ ਗਿਆ। ਇਹ ਦੇਖਕੇ ਤਾਂ ਵਿਅਕਤੀ ਸਿਰ ਫੜ ਕੇ ਬਹਿ ਗਿਆ ।
image source Instagram
ਪੰਜਾਬ ਦੇ ਸੁਨਾਮ ਸ਼ਹਿਰ ਦੇ ਸੰਗਰੂਰ ਦੇ ਰਹਿਣ ਵਾਲੇ ਰਮੇਸ਼ ਕੁਮਾਰ ਜਿਨ੍ਹਾਂ ਨੂੰ ਕਾਲੇ ਰੰਗ ਦੇ ਘੋੜੇ ਰੱਖਣ ਦਾ ਸ਼ੌਕ ਹੈ। ਜੀ ਹਾਂ ਪੰਜਾਬੀ ਮਹਿੰਗੇ ਸ਼ੌਕ ਰੱਖਦੇ ਨੇ। ਪਰ ਇਸ ਵਾਰ ਇਹ ਸ਼ੌਕ ਇਸ ਵਿਅਕਤੀ ਨੂੰ ਹੀ ਮਹਿੰਗਾ ਪੈ ਗਿਆ। ਰਮੇਸ਼ 23 ਲੱਖ ਦਾ ਕਾਲਾ ਘੋੜਾ ਖਰੀਦ ਕੇ ਘਰ ਲੈ ਆਇਆ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਧੋਖਾ ਹੋਇਆ ਹੈ। ਇਸ ਧੋਖੇ ਦਾ ਉਦੋਂ ਪਤਾ ਚੱਲਿਆ ਜਦੋਂ ਇਸ ਕਾਲੇ ਰੰਗ ਦੇ ਘੋੜੇ ਨੂੰ ਨਹਾਇਆ ਗਿਆ। ਘੋੜੇ ਉੱਤੇ ਕੀਤਾ ਕਾਲਾ ਰੰਗ ਨਹਾਉਣ ਦੇ ਨਾਲ ਨਿਕਲ ਗਿਆ। ਪੁਲਿਸ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਹੈ। ਜ਼ਿਕਰਯੋਗ ਹੈ ਪੁਲਿਸ ਨੇ 420 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ : Saunkan Saunkne: ਸਰਗੁਣ ਨੂੰ ਪਤੀ ਦੇ ਦੂਜੇ ਵਿਆਹ ਦਾ ਚੜ੍ਹਿਆ ਚਾਅ, ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ