ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ 93 ਬਰਥਡੇਅ ਨੂੰ ਸਮਰਪਿਤ ਫ਼ਿਲਮ ਕੀਤੀ ਗਈ ਰਿਲੀਜ਼
Lajwinder kaur
November 17th 2021 09:10 AM --
Updated:
November 16th 2021 08:43 PM
ਸੁਰਿੰਦਰ ਕੌਰ surinder kaur ਪੰਜਾਬੀ ਦੀ ਉਹ ਨਾਮਵਰ ਗਾਇਕਾ ਹੈ ਜਿਸ ਨੂੰ ਕਿ ਆਪਣੀ ਸੁਰੀਲੀ ਅਵਾਜ਼ ਕਰਕੇ ਪੰਜਾਬ ਦੀ ਕੋਇਲ (Punjab Di Koyal)ਦਾ ਖਿਤਾਬ ਮਿਲਿਆ ਹੈ । ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਜਿਹੜੇ ਕਿ ਅੱਜ ਵੀ ਗੁਣਗੁਣਾਏ ਜਾਂਦੇ ਹਨ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1929 ਨੂੰ ਪਾਕਿਸਤਾਨ ਦੇ ਲਹੌਰ ਵਿੱਚ ਹੋਇਆ ਸੀ । ਜੀ ਹਾਂ 25 ਨਵੰਬਰ ਨੂੰ ਉਨ੍ਹਾਂ ਦੀ 93ਵੇਂ ਬਰਥ ਐਨੀਵਰਸਿਰੀ ਮਨਾਈ ਜਾਵੇਗੀ। ਜਿਸਦੇ ਚੱਲਦੇ ਪੰਜਾਬ ਰਾਜ ਭਵਨ ‘ਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਵੱਲੋਂ ਪ੍ਰਸਿੱਧ ਗਾਇਕਾ ਤੇ ਪੰਜਾਬ ਦੀ ਕੋਇਲ ਪਦਮਸ਼੍ਰੀ ਸਵ. ਸੁਰਿੰਦਰ ਕੌਰ ਦੀ ਜੀਵਨੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕੀਤੀ ਗਈ ।