
ਪੀਟੀਸੀ ਨੈੱਟਵਰਕ ਵੱਲੋਂ ਚਲਾਏ ਜਾਂਦੇ ਰਿਆਲਟੀ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਸਾਲ ਇਹ ਸ਼ੋਅ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ । ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਪੰਜ ਤੱਕ ਪਹੁੰਚ ਗਿਆ ਹੈ ।
View this post on Instagram
ਇਸ ਲਈ ਤੁਸੀਂ ਸਾਨੂੰ ਆਪਣੀਆਂ ਐਂਟਰੀ ਜਲਦ ਤੋਂ ਜਲਦ ਭੇਜੋ । ਕਿਉਂਕਿ ਖਾਣਿਆਂ ਦਾ ਇਹ ਸੁਆਦਲਾ ਸਫ਼ਰ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਵਾਰ ਇਸ ਸ਼ੋਅ ‘ਚ ਕੁਕਿੰਗ ਤੇ ਮਸਤੀ ਦਾ ਤੜਕਾ ਲਗਾਉਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ।
ਜੇ ਤੁਸੀਂ ਵੀ ਸ਼ਾਮਿਲ ਹੋਣ ਚਾਹੁੰਦੇ ਹੋ ਇਸ ਸ਼ੋਅ ‘ਚ ਅਤੇ ਕੁਕਿੰਗ ਦੇ ਖੇਤਰ ‘ਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹੋ ਅਤੇ ਆਪਣੇ ਕੁਕਿੰਗ ਦੇ ਟੈਲੇਂਟ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਰੈਸਿਪੀ ਲਿਖ ਕੇ ਇਸ ਈਮੇਲ ਆਈ ਡੀ ਤੇ ਭੇਜੋ ptcsuperchef@ptcnetwork.com । ਇਸ ਦੇ ਨਾਲ ਹੀ ਤੁਸੀਂ ਸਾਨੂੰ ਇਸ ਨੰਬਰ 'ਤੇ +91-8287494677 ਵਾਟਸ ਐੱਪ ਦੇ ਜ਼ਰੀਏ ਵੀ ਆਪਣੀ ਰੈਸਿਪੀ ਭੇਜ ਸਕਦੇ ਹੋ । ਇਸ ਦੇ ਨਾਲ ਹੀ ਆਪਣੀ ਐਂਟਰੀ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਅਪਲੋਡ ਕਰ ਸਕਦੇ ਹੋ,ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ । ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਮੌਕਾ ਪਾਓ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਹਿੱਸਾ ਲੈਣ ਦਾ । ਫਿਰ ਦੇਰ ਕਿਸ ਗੱਲ ਦੀ ਤਾਂ ਅੱਜ ਹੀ ਭੇਜੋ ਆਪਣੀ ਬੈਸਟ ਰੈਸਿਪੀ ।