ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰ ਕਮਲ ਹਾਸਨ ਨੇ ਪੀ.ਓ.ਕੇ. ਨੂੰ ਦੱਸਿਆ ਅਜ਼ਾਦ ਕਸ਼ਮੀਰ, ਦੇਖੋ ਵੀਡਿਓ
Rupinder Kaler
February 19th 2019 11:49 AM
ਪੁਲਵਾਮਾ ਹਮਲੇ ਨੂੰ ਲੈ ਕੇ ਜਿੱਥੇ ਹਰ ਪਾਸੇ ਨਿੰਦਾ ਹੋ ਰਹੀ ਹੈ ਉੱਥੇ ਫਿਲਮੀ ਅਦਾਕਾਰ ਕਮਲ ਹਾਸਨ ਨੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਹੈ । ਇਸ ਬਿਆਨ ਵਿੱਚ ਕਮਲ ਹਸਨ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਕਰਵਾਉਣ ਦੀ ਗੱਲ ਕਹਿ ਰਹੇ ਹਨ ।ਇੱਥੇ ਹੀ ਬੱਸ ਨਹੀਂ ਉਹਨਾਂ ਨੇ ਆਪਣੇ ਇਸ ਬਿਆਨ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਪੀ.ਓ.ਕੇ. ਨੂੰ ਅਜ਼ਾਦ ਕਸ਼ਮੀਰ ਤੱਕ ਕਹਿ ਦਿੱਤਾ ਹੈ ।