ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਗੁਰਨਾਮ ਭੁੱਲਰ ਦਾ ਵੱਡਾ ਫੈਸਲਾ, ਫਿਲਮ ਦੇ ਗਾਣੇ ਦਾ ਰਿਲੀਜ਼ ਟਾਲਿਆ, ਦੇਖੋ ਵੀਡੀਓ
ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਗੁਰਨਾਮ ਭੁੱਲਰ ਦਾ ਵੱਡਾ ਫੈਸਲਾ, ਫਿਲਮ ਦੇ ਗਾਣੇ ਦਾ ਰਿਲੀਜ਼ ਟਾਲਿਆ, ਦੇਖੋ ਵੀਡੀਓ : ਪੁਲਵਾਮਾ ਅੱਤਵਾਦੀ ਹਮਲੇ ਨਾਲ ਜਿੱਥੇ ਦੇਸ਼ ਭਰ 'ਚ ਸੋਕ ਦੀ ਲਹਿਰ ਹੈ ਉੱਥੇ ਹੀ ਫਿਲਮ ਇੰਡਸਟਰੀ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੀ ਹੈ। ਪੰਜਾਬੀ ਇੰਡਸਟਰੀ ਹੋਵੇ ਭਾਵੇਂ ਬਾਲੀਵੁੱਡ ਸਿਤਾਰਿਆਂ ਵੱਲੋਂ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਸੀਆਰਪੀਐਫ ਦੇ ਸ਼ਹੀਦ ਜਵਾਨਾਂ ਨੂੰ ਸਰਧਾਂਜਲੀ ਦਿੱਤੀ ਜਾ ਰਹੀ ਹੈ। ਉੱਥੇ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਹੋਰਾਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।
View this post on Instagram
ਦੱਸ ਦਈਏ ਉਹਨਾਂ ਦੀ ਆਉਣ ਵਾਲੀ ਫਿਲਮ ਗੁੱਡੀਆਂ ਪਟੋਲੇ ਦਾ ਅੱਜ 6 ਵਜੇ ਟਾਈਟਲ ਟਰੈਕ ਰਿਲੀਜ਼ ਕੀਤਾ ਜਾਣਾ ਸੀ, ਪਰ ਪੁਲਵਾਮਾ ਹਮਲੇ ਦੇ ਚਲਦਿਆਂ ਗੀਤ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਨੇ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੂਰਾ ਦੇਸ਼ ਜਵਾਨਾਂ ਦੀ ਸ਼ਹਾਦਤ ਦਾ ਸੋਕ ਮਨਾ ਰਿਹਾ ਹੈ ਅਤੇ ਅਜਿਹੇ ਹਾਲਾਤਾਂ 'ਚ ਉਹ ਕੋਈ ਨੱਚਣ ਟੱਪਣ ਵਾਲਾ ਗਾਣਾ ਰਿਲੀਜ਼ ਨਹੀਂ ਕਰਨਾ ਚਾਹੁੰਦੇ। ਉਹਨਾਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇਹ ਫੈਸਲਾ ਕੀਤਾ ਹੈ ਕਿ ਅੱਜ ਗਾਣਾ ਰਿਲੀਜ਼ ਨਹੀਂ ਕੀਤਾ ਜਾਵੇਗਾ।
View this post on Instagram
ਹੋਰ ਵੇਖੋ : ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼
ਪੁਲਵਾਮਾ ਹਮਲੇ ਨੂੰ ਦੇਖਦੇ ਹੋਏ ਇਹ ਫੈਸਲਾ ਉਹਨਾਂ ਵੱਲੋਂ ਸ਼ਹੀਦਾਂ ਨੂੰ ਸ਼ਹਾਦਤ ਦੇ ਸੋਕ ਵਜੋਂ ਲਿਆ ਗਿਆ ਹੈ। ਦੱਸ ਦਈਏ ਪੁਲਵਾਮਾ ਅੱਤਵਾਦੀ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਹਨ, ਜਿੰਨ੍ਹਾਂ 'ਚ ਪੰਜਾਬ ਦੇ 4 ਜਵਾਨ ਸਨ। ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਅਵੰਤੀਪੁਰਾ ਦੇ ਗੋਰੀਪੁਰਾ ਇਲਾਕੇ 'ਚ ਉਸ ਸਮੇਂ ਵੀਰਵਾਰ ਨੂੰ ਹਮਲਾ ਹੋਇਆ ਜਦੋਂ ਸੀਆਰਪੀਐਫ ਦਾ ਕਾਫਲਾ ਲੰਗ ਰਿਹਾ ਸੀ। ਸੀਆਰਪੀਐਫ ਕਾਫਲੇ 'ਤੇ 'ਚ ਕਰੀਬ 350 ਕਿੱਲੋ IED ਦਾ ਇਸਤੇਮਾਲ ਹੋਇਆ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ।