
ਈਦ ਦੇ ਮੌਕੇ ਯਾਨੀ ਕਿ 5 ਜੂਨ ਨੂੰ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਦੋ ਵੱਡੀਆਂ ਫ਼ਿਲਮ ਵੱਡੇ ਪਰਦੇ ਉੱਤੇ ਰਿਲੀਜ਼ ਹੋਈਆਂ। ਅਮਰਿੰਦਰ ਗਿੱਲ ਨੇ ਰਿਸਕ ਲੈਂਦੇ ਹੋਏ ਫ਼ਿਲਮ ਨੂੰ ਭਾਰਤ ‘ਚ 5 ਜੂਨ ਰਿਲੀਜ਼ ਕੀਤਾ ਗਿਆ। ਉੱਧਰ 5 ਜੂਨ ਹੀ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵੀ ਰਿਲੀਜ਼ ਹੋਈ ਹੈ।
View this post on Instagram
Pre release shows open in India today check bookmyshow.com #garrysandhu #snappybeats #ravhanjra
ਹੋਰ ਵੇਖੋ:ਕਰਮਜੀਤ ਅਨਮੋਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਮੰਜੇ ਬਿਸਤਰੇ 2’ ਦਾ ‘ਨੈਣਾ’ ਗੀਤ, ਦੇਖੋ ਵੀਡੀਓ
ਜੇ ਗੱਲ ਕਰੀਏ ਅਮਰਿੰਦਰ ਗਿੱਲ ਦੀ ਫ਼ਿਲਮ ਲਾਈਏ ਜੇ ਯਾਰੀਆਂ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਨੇ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੀ ਹੈ। ਸਰੋਤਿਆਂ ਨੂੰ ਫ਼ਿਲਮ ਬਹੁਤ ਪਸੰਦ ਆਈ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ ਤੇ ਅਮਰਿੰਦਰ ਗਿੱਲ ਨਜ਼ਰ ਆ ਰਹੇ ਨੇ। ਲਾਈਏ ਜੇ ਯਾਰੀਆਂ ਫ਼ਿਲਮ ਦਰਸ਼ਕਾਂ ਦੀ ਕਸੌਟੀ ਉੱਤੇ ਖਰੀ ਉੱਤਰੀ ਹੈ ਤੇ ਲੋਕਾਂ ਨੂੰ ਸਾਰੇ ਹੀ ਅਦਾਕਾਰਾਂ ਦੀ ਐਕਟਿੰਗ ਬਹੁਤ ਪਸੰਦ ਆਈ ਹੈ। ਲੋਕਾਂ ਵੱਲੋਂ ਰੂਪੀ ਗਿੱਲ ਦੇ ਕਿਰਦਾਰ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵਿਦੇਸ਼ਾਂ ਵਿੱਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।