ਪੀਟੀਸੀ ਸ਼ੋਅ ਕੇਸ 'ਚ ਅੱਜ ਮੁਲਾਕਾਤ ਹੋਵੇਗੀ 'ਨਿੱਕਾ ਜ਼ੈਲਦਾਰ 3' ਦੀ ਸਟਾਰਕਾਸਟ ਨਾਲ
ਪੀਟੀਸੀ ਸ਼ੋਅਕੇਸ ਅਜਿਹਾ ਪ੍ਰੋਗਰਾਮ ਜਿੱਥੇ ਹਰ ਵਾਰ ਬਾਲੀਵੁੱਡ 'ਤੇ ਪਾਲੀਵੁੱਡ ਦੇ ਸਿਤਾਰਿਆਂ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ ਅਤੇ ਸਿਤਾਰਿਆਂ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਢੇਰ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਬਾਰ ਮੁਲਾਕਾਤ ਹੋਣ ਜਾ ਰਹੀ ਹੈ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ਨਿੱਕਾ ਜ਼ੈਲਦਾਰ 3 ਦੀ ਸਟਾਰਕਾਸਟ ਦੇ ਨਾਲ।
View this post on Instagram
ਪੀਟੀਸੀ ਸ਼ੋਅਕੇਸ 'ਚ ਫ਼ਿਲਮ ਬਾਰੇ ਗੱਲਾਂ ਬਾਤਾਂ ਕਰਨ ਪਹੁੰਚੇ ਹਨ ਨਾਇਕ ਐਮੀ ਵਿਰਕ ਫੀਮੇਲ ਲੀਡ ਨਿਭਾ ਰਹੀ ਵਾਮੀਕਾ ਗੱਬੀ ਅਤੇ ਸੋਨੀਆ ਕੌਰ। ਇਸ ਦੌਰਾਨ ਪਤਾ ਚੱਲੇਗਾ ਕਿ ਆਖਿਰ ਐਮੀ ਵਿਰਕ 'ਚ ਅਜਿਹਾ ਕਿਹੜਾ ਭੂਤ ਆ ਗਿਆ ਹੈ ਜਿਸ ਨੂੰ ਕੱਢਣ ਲਈ ਸਾਰਾ ਪਰਿਵਾਰ ਉਸ ਦੇ ਆਸੇ ਪਾਸੇ ਘੁੰਮਦਾ ਹੈ। ਇਹ ਖ਼ਾਸ ਪ੍ਰੋਗਰਾਮ ਅੱਜ (19 ਸਤੰਬਰ ) ਰਾਤ ਨੂੰ ਸ਼ਾਮ 9 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ।
View this post on Instagram
ਫ਼ਿਲਮ 'ਨਿੱਕਾ ਜ਼ੈਲਦਾਰ 3' ਜਿਸ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਜਗਦੀਪ ਸਿੱਧੂ ਤੇ ਗੁਰਪ੍ਰੀਤ ਪਲਹੇੜੀ ਵੱਲੋਂ ਫ਼ਿਲਮ ਦੀ ਕਹਾਣੀ ਡਾਇਲਾਗ ਅਤੇ ਸਕਰੀਨਪਲੇਅ ਲਿਖਿਆ ਗਿਆ ਹੈ। ਇਹ ਫ਼ਿਲਮ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਹੋਣ ਵਾਲੀ ਹੈ ਜਿਸ ਦਾ ਤੀਜਾ ਸੀਕਵਲ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਹੁਣ ਦੇਖਣਾ ਹੋਵੇਗਾ ਦਰਸ਼ਕ ਕੀ ਪਹਿਲਾਂ ਦੀ ਤਰ੍ਹਾਂ ਨਿੱਕੇ ਜ਼ੈਲਦਾਰ ਨੂੰ ਪਸੰਦ ਕਰਦੇ ਹਨ ਜਾਂ ਨਹੀਂ।