ਪੀਟੀਸੀ ਰਿਕਾਰਡਸ ਦਾ ਨਵਾਂ ਗੀਤ ‘ਦੋ ਤਾਰਾ’ ਦਾ ਪੋਸਟਰ ਆਇਆ ਸਾਹਮਣੇ 2 ਅਗਸਤ ਨੂੰ ਹੋਣ ਜਾ ਰਿਹਾ ਹੈ ਰਿਲੀਜ਼

ਲਓ ਜੀ ਪੰਜਾਬੀ ਗਾਇਕ ਜੀ-ਸੁਰਜੀਤ ਆਪਣਾ ਨਵਾਂ ਗੀਤ ‘ਦੋ ਤਾਰਾ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹਨ। ਇਸ ਗੀਤ ਨੂੰ ਪੀਟੀਸੀ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
PTC Records presents #PTCStudio Song "Do Taara" sung by G Surjit
Releasing on 02nd August (Friday) At 10:00 AM Exclusively on #PTCRecords #PTCPunjabi #PTCChakDe & #PTCMusic#DoTaara #GSurjit #NewSong #PunjabiSong #PTCNetwork pic.twitter.com/BBpedpYOO5
— PTCRecords (@PtcRecords) July 27, 2019
ਹੋਰ ਵੇਖੋ:ਰੇਸ਼ਮ ਅਨਮੋਲ 'ਗੋਲਡਨ ਡਾਂਗ' ਗਾਣੇ ਨਾਲ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ, ਬੋਹੇਮੀਆ ਦੇਣਗੇ ਸਾਥ
ਪੰਜਾਬੀ ਗਾਇਕ ਜੀ-ਸੁਰਜੀਤ ਇਸ ਤੋਂ ਪਹਿਲਾਂ ਵੀ ‘ਮਿਰਜ਼ਾ’ ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਇਸ ਵਾਰ ਵੀ ਉਹ ਆਪਣੀ ਦਮਦਾਰ ਆਵਾਜ਼ ਦੇ ਨਾਲ ‘ਦੋ ਤਾਰਾ’ ਗਾਣਾ ਲੈ ਕੇ ਆ ਰਹੇ ਹਨ। ‘ਦੋ ਤਾਰਾ’ ਗਾਣੇ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਦੱਸ ਦਈਏ ਇਹ ਗਾਣਾ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਨੈਟਵਰਕ ਦੇ ਹੋਰ ਵੱਖ-ਵੱਖ ਚੈਨਲਾਂ ‘ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਗਾਣਾ ਪੀਟੀਸੀ ਰਿਕਾਰਡਸ ਦੇ ਯੂਟਿਉਬ ਚੈਨਲ ‘ਤੇ ਵੀ ਰਿਲੀਜ਼ ਕੀਤਾ ਜਾਵੇਗਾ। ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ ਵੱਲੋਂ ਜਿੰਨੇ ਵੀ ਗਾਣੇ ਰਿਲੀਜ਼ ਕੀਤੇ ਜਾਂਦੇ ਹਨ, ਉਹ ਸਾਰੇ ਹੀ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀਅਤ ਦੇ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਸਾਰੇ ਹੀ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।