ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਲਈ ਆਡੀਸ਼ਨਾਂ ਤੋਂ ਬਾਅਦ ਹੁਣ ਇਹ ਛੋਟੇ ਬੱਚੇ ਜੱਜਾਂ ਦੇ ਸਾਹਮਣੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ ਇਹਨ੍ਹਾਂ ਦਾ ਟੈਲੇਂਟ ਜਲਦ ਹੀ ਸਭ ਦੇ ਸਾਹਮਣੇ ਆਏਗਾ । ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣ ਲਈ ਆਡੀਸ਼ਨ ਰੱਖੇ ਗਏ ਸਨ । ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਭਾਗ ਲਿਆ ਸੀ ਪਰ ਇਨ੍ਹਾਂ ਬੱਚਿਆਂ ਵਿੱਚੋਂ ਕੁਝ ਬੱਚੇ ਹੀ ਸਾਡੇ ਜੱਜਾਂ ਦੀਆਂ ਉਮੀਦਾਂ 'ਤੇ ਖਰੇ ਉੱਤਰੇ ਹਨ ।
ਹੋਰ ਵੇਖੋ :ਛੋਟੇ ਫ਼ਨਕਾਰਾਂ ਨੂੰ ਪਰਖਣ ਦਾ ਮੁਕਾਬਲਾ,ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6
ਇਸ ਸ਼ੋਅ ਦਾ ਪ੍ਰਸਾਰਣ ਜਲਦ ਹੀ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ।ਕਿਹੜੇ ਬੱਚੇ ਆਪਣਾ ਹੁਨਰ ਵਿਖਾ ਕੇ ਇਸ ਮੁਕਾਬਲੇ ਦੇ ਅਗਲੇ ਪੜਾਅ ਲਈ ਚੁਣੇ ਗਏ ਹਨ ਇਹ ਸਭ ਜਾਨਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ।