ਪੀਟੀਸੀ ਪੰਜਾਬੀ ਨੇ ਯੂ.ਕੇ ‘ਚ ਗੱਡੇ ਕਾਮਯਾਬੀ ਦੇ ਝੰਡੇ, AVTA 2019 'ਚ ਹਾਸਿਲ ਕੀਤਾ ਬੈਸਟ ਪੰਜਾਬੀ ਚੈਨਲ ਦਾ ਅਵਾਰਡ

By  Lajwinder kaur November 17th 2019 01:11 PM -- Updated: November 17th 2019 02:46 PM

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਸ ਨੇ ਆਪਣੇ ਵੱਖਰੇ ਉਪਰਾਲੇ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਬਾਣੀ ਨਾਲ ਜੋੜਣ ਦਾ ਬੀੜਾ ਚੁੱਕਿਆ ਹੈ।

ਹੋਰ ਵੇਖੋ:ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਲਾਇਕਾ ਅਰੋੜਾ, ਬਾਲੀਵੁੱਡ ਐਕਟਰੈੱਸ ਨਜ਼ਰ ਆਈ ਪੰਜਾਬੀ ਸੂਟ ‘ਚ

ਇਸ ਤੋਂ ਇਲਾਵਾ ਪੰਜਾਬੀ ਨੌਜਵਾਨ ਪੀੜੀ ਨੂੰ ਆਪਣੀ ਪ੍ਰਤੀਭਾ ਦੁਨੀਆ ਅੱਗੇ ਲਿਆਉਣ ਲਈ ਵਾਇਸ ਆਫ਼ ਪੰਜਾਬ, ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ਵਰਗੇ ਕਈ ਰਿਆਲਟੀ ਸ਼ੋਅ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਸ਼ੋਅ ਵੀ ਚਲਾਏ ਜਾਂਦੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਦਰਸ਼ਕਾਂ ਦੇ ਇਸ ਪਿਆਰ ਸਦਕਾ ਹੀ ਵਿਦੇਸ਼ੀ ਧਰਤੀ ਉੱਤੇ ਵੀ ਪੀਟੀਸੀ ਪੰਜਾਬੀ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਦਿੱਤੇ ਹਨ। ਜੀ ਹਾਂ ਪੀਟੀਸੀ ਪੰਜਾਬੀ ਯੂ.ਕੇ ਨੇ ਯ.ਕੇ ‘ਚ ਹੋਏ AVTA 2019 ਅਵਾਰਡ ‘ਚ ਬੈਸਟ ਪੰਜਾਬੀ ਚੈਨਲ ਦਾ ਅਵਾਰਡ ਹਾਸਿਲ ਕੀਤਾ ਹੈ।

Related Post