ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਕਮਲਜੀਤ ਨੀਰੂ ਦਾ ਨਵਾਂ ਗੀਤ ” ਜਾਗੋ ਵਾਲੀ ਰਾਤ
Anmol Sandhu
September 26th 2018 10:49 AM
ਪੰਜਾਬ ਦੀ ਮਸ਼ਹੂਰ ਗਾਇਕਾ " ਕਮਲਜੀਤ ਨੀਰੂ " punjabi singer ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਅਤੇ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਲੰਮੇ ਸਮੇਂ ਤੋਂ ਗਾ ਰਹੇ ਹਨ | " ਕਮਲਜੀਤ ਨੀਰੂ " ਨੇਂ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ " ਜਦੋ ਮੇਰਾ ਲੱਕ ਹਿੱਲਦਾ , ਸੀਟੀ ਤੇ ਸੀਟੀ , ਨੱਚਣਾ " ਆਦਿ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ | ਦੱਸ ਦਈਏ ਕਿ " ਕਮਲਜੀਤ ਨੀਰੂ " ਦਾ ਹਾਲ ਹੀ ਵਿਚ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ " ਜਾਗੋ ਵਾਲੀ ਰਾਤ " | ਇਸ ਗੀਤ ਨੂੰ ਪੀਟੀਸੀ ਪੰਜਾਬੀ ਵਲੋਂ ਰਿਲੀਜ ਕੀਤਾ ਗਿਆ ਹੈ |