ਕਿਹਾ ਜਾਂਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ ਜਿਸ ਲਈ ਇਨਸਾਨ ਕੁਝ ਵੀ ਕਰ ਸਕਦਾ ਹੈ । ਕੁਝ ਇਸ ਤਰ੍ਹਾਂ ਦਾ ਹੀ ਹਾਲ ਸੀ ੮੦ ਦੇ ਦਹਾਕੇ ਦੀ ਅਦਾਕਾਰਾ ਪਰਵੀਨ ਬਾਬੀ ਦਾ । ਪਰਵੀਨ ਬਾਬੀ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ ਸੀ ਪਰ ਕਿਹਾ ਜਾਂਦਾ ਹੈ ਕਿ ਪਰਵੀਨ ਬਾਬੀ ਨਿਰਦੇਸ਼ਕ ਮਹੇਸ਼ ਭੱਟ ਨਾਲ ਬੇਹੱਦ ਪਿਆਰ ਕਰਦੀ ਸੀ । ਪਰਵੀਨ ਬਾਬੀ ਦੀ ਮੁਹੱਬਤ ਵਿੱਚ ਅਜਿਹਾ ਹਾਲ ਸੀ ਕਿ ਉਹ ਇੱਕ ਵਾਰ ਮਹੇਸ਼ ਭੱਟ ਨੂੰ ਮਨਾਉਣ ਲਈ ਉਸ ਦੇ ਪਿੱਛੇ ਤੱਕ ਦੌੜ ਪਈ, ਇਸ ਦੌਰਾਨ ਪਰਵੀਨ ਬਾਬੀ ਦੇ ਕੱਪੜੇ ਖੁਲ ਗਏ ਤੇ ਉਹਨਾਂ ਨੂੰ ਇਸ ਦੀ ਸੁਧ ਤੱਕ ਨਹੀਂ ਰਹੀ ।
Parveen-Babi
ਇਹ ਗੱਲ ਉਸ ਸਮੇਂ ਦੀ ਹੈ ਜਦੋਂ ਕਬੀਰ ਬੇਦੀ ਅਤੇ ਪਰਵੀਨ ਬਾਬੀ ਦਾ ਬ੍ਰੈਕਅੱਪ ਹੋਇਆ ਸੀ । ਬ੍ਰੈਕਅੱਪ ਤੋਂ ਬਾਅਦ ਪ੍ਰਵੀਨ ਬਾਬੀ ਏਨੀਂ ਪਰੇਸ਼ਾਨ ਸੀ ਕਿ ਉਹ ਸ਼ਾਦੀਸੁਦਾ ਮਹੇਸ਼ ਭੱਟ ਨੂੰ ਹਰ ਹਾਲਤ ਵਿੱਚ ਪਾਉਣਾ ਚਾਹੁੰਦੀ ਸੀ ।ਇਸ ਦੌਰਾਨ ਉਹਨਾਂ ਦੀ ਮਹੇਸ਼ ਭੱਟ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਮਹੇਸ਼ ਭੱਟ ਉੱਠਕੇ ਚਲੇ ਗਏ ।
Parveen-Babi-and-mahesh-bhatt
ਪਰਵੀਨ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਪਿੱਛੇ ਭੱਜੀ । ਇਸ ਦੌਰਾਨ ਪਰਵੀਨ ਨੇ ਨਾਈਟੀ ਪਾਈ ਹੋਈ ਸੀ । ਭੱਜਦੇ ਹੋਏ ਉਹਨਾਂ ਦੇ ਕੱਪੜੇ ਖੁਲ ਗਏ ਸਨ ਪਰ ਉਹਨਾਂ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਿਆ । ਮਹੇਸ਼ ਭੱਟ ਨਾਲ ਰੋਮਾਂਸ ਸ਼ੁਰੂ ਹੁੰਦੇ ਹੀ ਪਰਵੀਨ ਦੀ ਮਾਨਸਿਕ ਬਿਮਾਰੀ ਵੀ ਸ਼ੁਰੂ ਹੋ ਗਈ । 1983 ਵਿੱਚ ਪਰਵੀਨ ਬਾਬੀ ਨੇ ਬਾਲੀਵੁੱਡ ਛੱਡ ਦਿੱਤਾ ਸੀ ।
https://www.youtube.com/watch?v=MXYt2yeU71w
ਥੋੜਾ ਚਿਰ ਉਹ ਬੈਂਗਲੂਰ ਰਹੀ ਇਸ ਤੋਂ ਬਾਅਦ ਉਹ ਅਮਰੀਕਾ ਚਲੀ ਗਈ । ਅਮਰੀਕਾ ਵਿੱਚ ਵੀ ਉਹਨਾਂ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਮਿਲਿਆ । ਇਸ ਬਿਮਾਰੀ ਦੇ ਚਲਦੇ ਉਹਨਾਂ ਨੇ ਅਮਿਤਾਭ ਬੱਚਨ ਸਮੇਤ ਕਈ ਹਸਤੀਆਂ ਤੇ ਇਹ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਜਾਨ ਜਾਣ ਦਾ ਖਤਰਾ ਹੈ । 1989 ਵਿੱਚ ਪਰਵੀਨ ਬਾਬੀ ਭਾਰਤ ਵਾਪਿਸ ਆ ਗਈ ਤੇ 2005 ਤੱਕ ਉਹ ਮੁੰਬਈ ਰਹੀ ਜਿੱਥੇ ਉਹਨਾਂ ਦੀ ਮੌਤ ਹੋ ਗਈ ।