ਗਾਇਕ ਰਵਿੰਦਰ ਗਰੇਵਾਲ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਇਨਸਾਨ ਹਨ, ਇਸੇ ਲਈ ਉਹਨਾਂ ਦੇ ਗਾਣਿਆਂ ਵਿੱਚ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੀ ਗੱਲ ਹੁੰਦੀ ਹੈ । ਰਵਿੰਦਰ ਗਰੇਵਾਲ ਦਾ ਗਾਣਾ ‘The Farmer’ ਇਸ ਦੀ ਵਧੀਆ ਮਿਸਾਲ ਹੈ । ਇਹ ਗੀਤ ਕਿਸਾਨਾਂ ਦੀ ਜ਼ਿੰਦਗੀ ਨੂੰ ਬਾਖੂਬੀ ਬਿਆਨ ਕਰਦਾ ਹੈ ।
ਹੋਰ ਪੜ੍ਹੋ : -
BEST DUET VOCALISTS ਕੈਟਾਗਿਰੀ ‘ਚ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
BEST NEW AGE SENSATION ਕੈਟਾਗਿਰੀ ਵਿੱਚ ਕਰਣ ਔਜਲਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’
ਇਸ ਕਰਕੇ ਰਵਿੰਦਰ ਗਰੇਵਾਲ ਦੇ ਗਾਣੇ ‘The Farmer’ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ BEST FOLK ORIENTED SONG ਕੈਟਾਗਿਰੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਂ ਦੇ ਗਾਣੇ ਸ਼ਾਮਿਲ ਸਨ । ਪਰ ਰਵਿੰਦਰ ਗਰੇਵਾਲ ਦੇ ਇਸ ਗੀਤ ਨੇ ਸਭ ਨੂੰ ਪਛਾੜਦੇ ਹੋਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਹਾਸਲ ਕੀਤਾ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਸਮਾਰੋਹ, ਐਂਟਰਟੇਨਮੈਂਟ ਦੀ ਦੁਨੀਆ ਦਾ ਉਹ ਸ਼ੋਅ ਹੈ ਜਿਸ ਵਿੱਚ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਇੱਕ ਮੰਚ ਤੇ ਇੱਕਠੇ ਹੋਣ ਦਾ ਮੌਕਾ ਮਿਲਦਾ ਹੈ । ਉਹਨਾਂ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕੀਤੀ ਹੈ ।