ਗਾਇਕਾਂ ਨੇ ਸਨਮਾਨ ਦੇਣ 'ਤੇ ਕੀਤਾ ਪੀਟੀਸੀ ਨੈੱਟਵਰਕ ਦਾ ਸ਼ੁਕਰੀਆ ਅਦਾ ,ਸਾਂਝੀਆਂ ਕੀਤੀਆਂ ਤਸਵੀਰਾਂ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018'ਚ ਕਈ ਗਾਇਕਾਂ ਨੂੰ ਸਨਮਾਨ ਦਿੱਤੇ ਗਏ । ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੌਰਾਨ ਸਨਮਾਨ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਅਤੇ ਗਾਇਕਾਵਾਂ ਨੇ ਪੀਟੀਸੀ ਪੰਜਾਬੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤੇ ਜਾਣ 'ਤੇ ਸ਼ੁਕਰੀਆ ਅਦਾ ਕੀਤਾ ਹੈ । ਇਸ ਅਵਾਰਡ ਸਮਾਰੋਹ ਦੌਰਾਨ ਕੌਰ ਬੀ ਨੂੰ ਵੀ ਬੈਸਟ ਪੌਪ ਵੋਕਲਿਸਟ ਅਤੇ ਬੈਸਟ ਫੋਕ ਵੋਕਲਿਸਟ ਦੇ ਅਵਾਰਡ ਨਾਲ ਨਵਾਜ਼ਿਆ ਗਿਆ ਹੈ ।
https://www.instagram.com/p/BrJ5M0invFN/
ਕੌਰ ਬੀ ਨੇ ਪੀਟੀਸੀ ਨੈੱਟਵਰਕ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ । ਜਿਨ੍ਹਾਂ ਨੇ ਉਨ੍ਹਾਂ ਦੇ ਗੀਤਾਂ ਲਈ ਵੋਟਿੰਗ ਕੀਤੀ ਅਤੇ ਇਹ ਸਨਮਾਨ ਉਨ੍ਹਾਂ ਨੂੰ ਹਾਸਲ ਹੋਇਆ । ਗੁਰਨਾਮ ਭੁੱਲਰ ਦੇ ਗੀਤ 'ਡਾਇਮੰਡ' ਨੂੰ ਵੀ ਮੋਸਟ ਪਾਪੁਲਰ ਸੌਂਗ ਆਫ ਦਾ ਈਅਰ ਅਵਾਰਡ ਮਿਲਿਆ ਹੈ । ਉਨ੍ਹਾਂ ਨੇ ਵੀ ਪੀਟੀਸੀ ਨੈੱਟਵਰਕ ਅਤੇ ਆਪਣੇ ਫੈਨਸ ਦਾ ਇਸ ਗੀਤ ਨੂੰ ਇਹ ਅਵਾਰਡ ਦਿਵਾਉਣ 'ਤੇ ਸ਼ੁਕਰੀਆ ਅਦਾ ਕੀਤਾ ਹੈ ।
ਹੋਰ ਵੇਖੋ : ਮਾਪਿਆਂ ਦੀਆਂ ਦੁਆਵਾਂ ‘ਚ ਪਿਰੋਇਆ ਅਤੇ ਹਸ਼ਮਤ ਤੇ ਸੁਲਤਾਨਾ ਦੀ ਬਿਹਤਰੀਨ ਅਵਾਜ਼ ‘ਚ ਸ਼ਿੰਗਾਰਿਆ ਗੀਤ ਹੈ ਸਿਹਰਾ
https://www.instagram.com/p/BrJ7ZXqHx4e/
ਗਾਇਕਾ ਅਨਮੋਲ ਗਗਨ ਮਾਨ ਨੇ ਵੀ ਬੈਸਟ ਫੀਮੇਲ ਵੋਕਲਿਸਟ ਦਾ ਅਵਾਰਡ ਮਿਲਿਆ ਹੈ । ਉਨ੍ਹਾਂ ਨੇ ਵੀ ਪੀਟੀਸੀ ਪੰਜਾਬੀ ਦਾ ਧੰਨਵਾਦ ਕੀਤਾ ਅਤੇ ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।
https://www.instagram.com/p/BrKrm0AFkjG/
ਜੈਸਮੀਨ ਸੈਂਡਲਾਸ ਨੇ ਇਸ ਅਵਾਰਡ ਸਮਾਰੋਹ ਦੌਰਾਨ ਪਰਫਾਰਮੈਂਸ ਦਿੱਤੀ । ਤੁਹਾਨੂੰ ਦੱਸ ਦਈਏ ਕਿ ਅੱਠ ਦਸੰਬਰ ਨੂੰ ਪੀਟੀਸੀ ਪੰਜਾਬੀ ਵੱਲੋਂ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਦਿੱਗਜਾਂ ਨੂੰ ਸਨਮਾਨਿਤ ਕੀਤਾ ਗਿਆ ਸੀ ।