‘ਬੈਸਟ ਡੇਬਿਊ (ਮੇਲ ) ' ਕੈਟਾਗਿਰੀ ਵਿੱਚ ਗਾਇਕ ਰੋਹਨ ਪ੍ਰੀਤ ਸਿੰਘ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਦਾ ਸਟੇਜ ਸੱਜਿਆ ਹੋਇਆ ਹੈ ਹੁਣ ਤੱਕ ਕਈ ਗਾਇਕ ਆਪਣੀ ਪ੍ਰਫਾਰਮਸ ਦੇ ਚੁੱਕੇ ਹਨ । ਹੁਣ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ । ਇਸ ਅਵਾਰਡ ਸਮਰੋਹ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦੀ ਮਹਿਫਲ ਵਿੱਚ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਿਸ ਗਾਇਕ ਦੀ ਝੋਲੀ ਪੈਂਦਾ ਹੈ । ਇਸ ਵਾਰ ‘ਬੈਸਟ ਡੇਬਿਊ (ਮੇਲ ) ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਮਿਲਿਆ ਹੈ ਰੋਹਨ ਪ੍ਰੀਤ ਸਿੰਘ ਨੂੰ ਜਿਨ੍ਹਾਂ ਦੇ ਗਾਣੇ ਤਕਲੀਫ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ । ‘ਬੈਸਟ ਡੇਬਿਊ (ਮੇਲ ) ਕੈਟਾਗਿਰੀ ਵਿੱਚ ਹੋਰ ਵੀ ਕਈ ਨਵੇਂ ਗਾਇਕ ਸ਼ਾਮਿਲ ਸਨ , ਜਿਹੜੇ ਕਿ ਇਸ ਤਰ੍ਹਾਂ ਹਨ :-
Best Debut (Male)
Artist
Song
Amar Sehmbi
Aankhi
Jugraj Sandhu
Mere Wala Sardar
Manish Paul
Munde Town De
Rohanpreet Singh
Taqleef
Zorawar
Tareef
'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ' ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਅਵਾਰਡ ਦੇ ਨਾਲ ਜਿੱਥੇ ਨਵੇਂ ਕਲਾਕਾਰਾਂ ਨੂੰ ਹੋਸਲਾ ਮਿਲਦਾ ਹੈ ਉੱਥੇ ਇਹ ਅਵਾਰਡ ਤੈਅ ਕਰਦਾ ਹੈ ਕਿ ਕਿਸ ਗਾਇਕ ਦਾ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆਇਆ ਹੈ । ਪੀਟੀਸੀ ਨੈੱਟਵਰਕ ਨੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਦਾ ਸਿਲਸਿਲਾ 2011 ਵਿੱਚ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਕਾਰਵਾ ਚੱਲਿਆ ਆ ਰਿਹਾ ਹੈ ।