ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 : ਪੰਜਾਬੀ ਕਲਾਕਾਰਾਂ ਨੇ ਬਿਖੇਰੇ ਰੰਗ, ਹੋਈ ਖੂਬ ਮਸਤੀ, ਪਏ ਭੰਗੜੇ ਅਤੇ ਲੱਗਿਆ ਹਾਸਿਆਂ ਦੇ ਠਹਾਕਿਆਂ ਦਾ ਤੜਕਾ

By  Lajwinder kaur December 11th 2022 07:01 AM -- Updated: December 11th 2022 07:49 AM

PTC Punjabi Film Awards 2022: ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਅਤੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਨ੍ਹਾਂ ਵੱਲੋਂ ਰਿਆਲਟੀ ਸ਼ੋਅਜ਼, ਮਿਊਜ਼ਿਕ ਅਵਾਰਡ, ਫ਼ਿਲਮ ਅਵਾਰਡ ਅਤੇ ਪੀਟੀਸੀ ਬਾਕਸ ਆਫ਼ਿਸ ਅਵਾਰਡ ਵਰਗੇ ਕਈ ਅਵਾਰਡ ਸ਼ੋਅ ਕਰਵਾਏ ਗਏ ਹਨ, ਉਨ੍ਹਾਂ ਵੱਲੋਂ ਇੱਕ ਵਾਰ ਫਿਰ ਮਨੋਰੰਜਨ ਜਗਤ ਵਿੱਚ ਯੋਗਦਾਨ ਪਾਉਣ ਵਾਲੇ ਹੁਨਰਮੰਦ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022’ ਦਾ ਆਯੋਜਨ ਕੀਤਾ ਗਿਆ।

pfa 2022

ਦੱਸ ਦਈਏ ਸਾਲ 2011 ਤੋਂ ਸ਼ੁਰੂ ਹੋਇਆ ਇਹ ਅਵਾਰਡ ਪ੍ਰੋਗਰਾਮ ਹਰ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਿਹਾ ਹੈ । ਜਦੋਂਕਿ 2020 ‘ਚ ਕਰੋਨਾ ਕਾਲ ਕਰਕੇ ਜਿੱਥੇ ਕਈ ਅਵਾਰਡ ਪ੍ਰੋਗਰਾਮਸ ਰੱਦ ਹੋ ਗਏ ਸਨ, ਉੱਥੇ ਦੁਨੀਆ ਦੇ ਪਹਿਲੇ ਆਨਲਾਈਨ ਅਵਾਰਡ ਪ੍ਰੋਗਰਾਮ ਨਾਲ ਪੀਟੀਸੀ ਨੈੱਟਵਰਕ ਨੇ ਵੱਖਰਾ ਹੀ ਇਤਿਹਾਸ ਰਚ ਦਿੱਤਾ ਸੀ।

nimrat khaira

ਇਸ ਅਵਾਰਡ ਪ੍ਰੋਗਰਾਮ ਵਿੱਚ ਅਕਸ਼ੈ ਕੁਮਾਰ, ਸੋਨੂੰ ਸੂਦ, ਅਨੁਸ਼ਕਾ ਸ਼ਰਮਾ, ਕ੍ਰਿਤੀ ਸੈਨਨ, ਕਪਿਲ ਸ਼ਰਮਾ, ਬੌਬੀ ਦਿਓਲ, ਮਨੋਜ ਵਾਜਪਾਈ, ਗੁਲਸ਼ਨ ਗਰੋਵਰ, ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਪ੍ਰੇਮ ਚੋਪੜਾ, ਦਿਵਿਆ ਦੱਤਾ, ਮਨੀਸ਼ ਪਾਲ ਅਤੇ ਕਈ ਹੋਰ ਨਾਮੀ ਹਸਤੀਆਂ ਸ਼ਿਰਕਤ ਕਰਕੇ ਮਾਣ ਵਧਾ ਚੁੱਕੀਆਂ ਹਨ।

ptc life achivement awards

10 ਦਸੰਬਰ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਦਾ ਆਯੋਜਨ ਕੀਤਾ ਗਿਆ। ਪੀਟੀਸੀ ਨੈੱਟਵਰਕ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਜਿੱਥੇ ਉੱਘੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਹੀ ਬੈਸਟ ਐਕਟਰ ਦਾ ਅਵਾਰਡ ਦਿਲਜੀਤ ਦੋਸਾਂਝ, ਪ੍ਰਿੰਸ ਕੰਵਲਜੀਤ ਨੂੰ ਅਤੇ ਬੈਸਟ ਐਕਟ੍ਰੈਸ ਦਾ ਅਵਾਰਡ ਨਿਮਰਤ ਖਹਿਰਾ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ 30 ਤੋਂ ਵੱਧ ਵੱਖ-ਵੱਖ ਕੈਟਾਗਿਰੀਆਂ ਸਨ ਜਿਨ੍ਹਾਂ ਵਿੱਚ ਜੇਤੂ ਰਹੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

sara gurpal

ਇਸ ਸਮਾਰੋਹ ਨੂੰ ਪੀਟੀਸੀ ਪੰਜਾਬੀ ਚੈਨਲ, ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਅਤੇ ਵੈੱਬਸਾਈਟ 'ਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਆਨਲਾਈਨ ਵੀ ਪ੍ਰਸਾਰਿਤ ਕੀਤਾ ਗਿਆ। ਪੁਰਸਕਾਰ ਸਮਾਰੋਹ ਦੀ ਸ਼ਾਨਦਾਰ ਮੇਜ਼ਬਾਨੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਕੀਤੀ।

prince kawaljit

ਇਸ ਦੌਰਾਨ ਪੰਜਾਬੀ ਮਨੋਰੰਜਨ ਜਗਤ ਦੇ ਕਈ ਨਾਮੀ ਕਲਾਕਾਰ ਜਿਵੇਂ ਨਿੰਜਾ, ਸੁਨੰਦਾ ਸ਼ਰਮਾ, ਸਾਰਾ ਗੁਰਪਾਲ ਵਰਗੇ ਕਲਾਕਾਰਾਂ ਨੇ ਆਪਣੀ ਬਾਕਮਾਲ ਪੇਸ਼ਕਾਰੀਆਂ ਦੇ ਨਾਲ ਸ਼ਾਮ ਨੂੰ ਚਾਰ ਚੰਨ ਲਗਾ ਦਿੱਤੇ। ਜਦੋਂ ਕਿ ਨਾਮੀ ਕਮੇਡੀਅਨ ਸੁਮੇਰ ਐੱਸ ਪਸਰੀਚਾ ਉਰਫ 'ਪੰਮੀ ਆਂਟੀ' ਨੇ ਆਪਣੀ ਕਾਮੇਡੀ ਦੇ ਤੜਕੇ ਨਾਲ ਸਾਰਿਆਂ ਨੂੰ ਹਸਾ-ਹਸਾ ਦੂਹਰਾ ਕਰ ਦਿੱਤਾ।

pfa 2022 image

ਇਨਾਮ ਵੰਡ ਸਮਾਗਮ ਬਾਰੇ ਗੱਲਬਾਤ ਕਰਦਿਆਂ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਕਿਹਾ,...

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਵੱਲੋਂ 'ਪੰਜਾਬੀ ਸਿਨੇਮਾ ਦੀ ਰਾਣੀ' ਦਲਜੀਤ ਕੌਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਨੇ ਆਪਣੇ ਕੰਮ ਰਾਹੀਂ ਪੰਜਾਬੀ ਮਨੋਰੰਜਨ ਜਗਤ ਵਿੱਚ ਅਮਿਟ ਛਾਪ ਛੱਡੀ ਹੈ।

ਵੀਡੀਓ ਦੇਖਣ ਲਈ ਇੱਥੇ ਕਰੋ ਕਲਿੱਕ

ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਦੇ ਜੇਤੂਆਂ ਦੀ ਸੂਚੀ ਦਾ ਵੇਰਵਾ ਹੇਠ ਦਿੱਤਾ ਹੈ:

 

Category

Winners

 

Film

Best Editing

Rohit Dhiman

Warning

Best Background Score

Jatinder Shah

Shava Ni Girdhari Lal

Best Costumes

Amrat Sandhu

Ucha Pind

Best Dialogues

Prince Kanwaljit Singh

Warning

Best Screenplay

Gippy Grewal

Warning

Best Story

Jagdeep Sidhu

Qismat 2

Best Cinematography

Baljit Singh Deo

Honsla Rakh

Best Art Director

Ritesh Kumar Pinky

Shava Ni Girdhari Lal

Best Choreographer

Arvind Thakur

Song- Kuljeete

Film - Shava Ni Girdhari Lal

Best Debut ( female)

Tanu Grewal

Shava Ni Girdhari Lal

Best Debut (Male)

Hardeep Grewal

TunkaTunka

Gurjazz

Jalwayu Enclave

Best Child Actor

Shinda Grewal

HonslaRakh

Best Action

Nishant Abdul Khan

Babbar

Best Performance in Negative Role

Pardeep Cheema

Babbar

Best Comedy Film Of The Year

Puaada

Puaada

Best Performance in a comic Role

Karamjit Anmol

Paani Ch Madhaani

Best Lyricist

Bir Singh

Song – Saffrante

Film - Aaja Mexico Chaliye

Best Playback Singer (Female)

Mannat Noor

Song- Chunniyan

Film - Yaar Anmulle Returns

Best playback Singer (Male)

Gippy Grewal

Song - Kuljeete

Film - Shava Ni Girdhari Lal

Best Music Director

B Praak

Qismat 2

Best Song of The Year

 

Raj Ranjodh

Song - Guitar

Film - Honsla Rakh

Sidhu Moosewala

 

Song - Bapu

Film - Yes I am Student

 

 

Category

 

 

Winners

 

 

Film

 

Best Supporting Actress

Kul Sidhu

Marjaney

Nirmal Rishi

Kade Haan Kade Naa

Best Supporting Actor

Sardar Sohi

UchaPind

Best Debut Director

Amar Hundal

Warning

Best Director

Jagdeep Sidhu

Qismat 2

Best Director

Amarjit Singh Saron

HonslaRakh

Best Actress

Nimrat Khaira

Teeja Punjab

Best Actor

Diljit Dosanjh

HonslaRakh

Best Actor

Prince Kanwaljit Singh

Warning

Best Film

Honsla Rakh

HonslaRakh

Best Film

Warning

Warning

Critics Award for Best Actress

Sargun Mehta

Qismat 2

Critics Award for Best Actor

Binnu Dhillon

FuffadJi

Critics Award for Best Film

Qismat 2

Qismat 2

PTC Promising Star Of the Year

Tania

Qismat 2

PTC Promising Star Of the Year

Poonam Sood

UchaPind

PTC Popular Jodi Of The Year

Gurnam Bhullar & Sonam Bajwa

Main Viyah Nahi Karona Tere Naal

 

Related Post