ਮਨੋਰੰਜਨ ਜਗਤ ‘ਚ ਅੱਜ ਹੋਣ ਜਾ ਰਿਹਾ ਹੈ ਪਹਿਲਾ ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

ਪੀਟੀਸੀ ਪੰਜਾਬੀ ਜੋ ਇੱਕ ਵਾਰ ਫਿਰ ਤੋਂ ਨਵੇਂ ਤੇ ਵੱਖਰੇ ਉਪਰਾਲੇ ਦੇ ਨਾਲ ਇਤਿਹਾਸ ਰੱਚਣ ਜਾ ਰਿਹਾ ਹੈ । ਜੀ ਹਾਂ ਜਿੱਥੇ ਮਨੋਰੰਜਨ ਜਗਤ ਦੇ ਨਾਲ ਜੁੜੇ ਕਈ ਅਵਾਰਡ ਸਮਾਰੋਹ ਕੋਰੋਨਾ ਵਾਇਰਸ ਕਰਕੇ ਟਾਲ ਦਿੱਤੇ ਗਏ ਨੇ । ਉੱਥੇ ਪੀਟੀਸੀ ਨੈੱਟਵਰਕ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਏ ਲੈ ਕੇ ਆ ਰਹੇ ਨੇ ਆਨਲਾਈਨ ਅਵਾਰਡ ਸ਼ੋਅ । ਜੋ ਕਿ ਮਨੋਰੰਜਨ ਜਗਤ ‘ਚ ਪਹਿਲੀ ਵਾਰ ਹੋਣ ਜਾ ਰਹੇ ਨੇ । ਜਿਸ ਕਰਕੇ ਦਰਸ਼ਕ ਦੇ ਪੰਜਾਬੀ ਕਲਾਕਾਰ ਵੀ ਉਤਸ਼ਾਹਿਤ ਨੇ । ਹੋਰ ਵੇਖੋ: ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਆਨਲਾਈਨ ਅਵਾਰਡ ਸਮਾਰੋਹ ‘ਚ ਸਿਤਾਰੇ ਲਗਾਉਣਗੇ ਰੌਣਕਾਂ
ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ, ਤੇ ਨਾਲ ਹੀ ਆਨਲਾਈਨ ਹੀ ਫ਼ਿਲਮੀ ਸਿਤਾਰਿਆਂ ਨੂੰ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪੰਜਾਬੀ ਜਗਤ ਦੇ ਨਾਮੀ ਗਾਇਕ ਦੇਣਗੇ ਲਾਈਵ ਪ੍ਰਫਾਰਮੈਂਸ । ਇਸ ਤੋਂ ਇਲਾਵਾ ਮਨੋਰੰਜਨ ਦੇ ਨਾਲ ਹੋਵੇਗੀ ਖੂਬ ਮਸਤੀ ।
ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਯਾਨੀ ਕਿ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ ।