‘ਛੜਾ’ ਫ਼ਿਲਮ ਨੂੰ ਇੰਨਾ ਪਿਆਰ ਦੇਣ ਲਈ ਤੇ ਇੱਕ ਸਾਲ ਪੂਰਾ ਹੋਣ ‘ਤੇ ਨੀਰੂ ਬਾਜਵਾ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ
ਪਿਛਲੇ ਸਾਲ ਇਸ ਦਿਨ ਯਾਨੀ ਕਿ 21 ਜੂਨ ਨੂੰ ‘ਛੜਾ’ ਫ਼ਿਲਮ ਰਿਲੀਜ਼ ਹੋਈ ਸੀ । ਜਿਸ 'ਚ ਲੰਮੇ ਸਮੇਂ ਤੋਂ ਬਾਅਦ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਵੱਡੇ ਪਰਦੇ ਉੱਤੇ ਦੇਖਣ ਨੂੰ ਮਿਲੀ ਸੀ । ਦਰਸ਼ਕਾਂ ਨੂੰ ਇਹ ਫ਼ਿਲਮ ਖੂਬ ਪਸੰਦ ਆਈ ਸੀ । ਜਿਸ ਕਰਕੇ ਅੱਜ ਇੱਕ ਸਾਲ ਪੂਰਾ ਹੋਣ 'ਤੇ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।
View this post on Instagram
Vote for your favourite : https://www.ptcpunjabi.co.in/voting/
ਇਸ ਵੀਡੀਓ ‘ਚ ਛੜਾ ਫ਼ਿਲਮ ਦਾ ਗੀਤ ਮਹਿਫ਼ਿਲ ਵੱਜ ਰਿਹਾ ਹੈ । ਕੈਪਸ਼ਨ ‘ਚ ਨੀਰੂ ਬਾਜਵਾ ਨੇ ਲਿਖਿਆ ਹੈ, ਅੱਜ ਛੜਾ ਫ਼ਿਲਮ ਦੇ ਇੱਕ ਸਾਲ ਪੂਰੇ ਹੋਣ ਨੂੰ ਸੈਲੀਬਰੇਟ ਕਰ ਰਹੇ ਹਾਂ । ਧੰਨਵਾਦ ਦਰਸ਼ਕਾਂ ਦਾ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਹੈ । ਆਸ ਹੈ ਕਿ ਆਉਣ ਵਾਲੇ ਸਾਲਾਂ ‘ਚ ਵੀ ਇਸ ਤਰ੍ਹਾਂ ਮਨੋਰੰਜਨ ਕਰਦੇ ਰਹਾਂਗੇ । ਨਾਲ ਹੀ ਉਨ੍ਹਾਂ ਦਿਲਜੀਤ ਦੋਸਾਂਝ, ਜਗਦੀਪ ਸਿੱਧੂ ਤੇ ਬਾਕੀ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ ।
ਦੱਸ ਦਈਏ ‘ਮਹਿਫ਼ਿਲ’ ਗੀਤ ਦੇ ਲਈ ਦਿਲਜੀਤ ਦੋਸਾਂਝ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ Best Playback Singer (Male) ਵਾਲੀ ਕੈਟਾਗਿਰੀ ਲਈ ਨੌਮੀਨੇਟ ਵੀ ਕੀਤਾ ਗਿਆ ਹੈ । ਜੇ ਤੁਹਾਨੂੰ ਵੀ ਇਹ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਪਸੰਦ ਆਇਆ ਹੈ ਤਾਂ ਤੁਸੀਂ ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਵੋਟ ਵੀ ਕਰ ਸਕਦੇ ਹੋ : https://www.ptcpunjabi.co.in/voting/. ਇਸ ਤੋਂ ਇਲਾਵਾ ਨੀਰੂ ਬਾਜਵਾ ਨੂੰ ਬੈਸਟ ਐਕਟਰੈੱਸ ਤੇ ਦਿਲਜੀਤ ਦੋਸਾਂਝ ਨੂੰ ਬੈਸਟ ਐਕਟਰ ਤੋਂ ਇਲਾਵਾ ਛੜਾ ਫ਼ਿਲਮ ਨੂੰ ਕਈ ਹੋਰ ਕੈਟਾਗਿਰੀ ਦੇ ਲਈ ਨੌਮੀਨੇਟ ਕੀਤਾ ਗਿਆ ਹੈ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।