ਆਪਣੀ ਪਸੰਦ ਦੀ ‘ਕਮੇਡੀ ਫ਼ਿਲਮ’ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

By  Rupinder Kaler June 4th 2020 08:13 AM

ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਤੁਹਾਨੂੰ ਐਂਟਰਟੇਨਮੈਂਟ ਦੀ ਡਬਲ ਡੋਜ਼ ਮਿਲਣ ਜਾ ਰਹੀ ਹੈ ਕਿਉਂਕਿ ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲੈ ਕੇ ਆ ਰਿਹਾ ਹੈ । ਇਸ ਅਵਾਰਡ ਸਮਾਰੋਹ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਆਪਣੀ ਪਸੰਦ ਦੀ ਫ਼ਿਲਮ, ਕਲਾਕਾਰ, ਫ਼ਿਲਮ ਡਾਇਰੈਕਟਰਾਂ, ਫ਼ਿਲਮ ਪ੍ਰੋਡਿਊਸਰ ਤੇ ਗਾਇਕਾਂ ਨੂੰ ਵੋਟ ਕਰਕੇ,‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾ ਸਕਦੇ ਹੋ । ‘ਬੈਸਟ ਕਮੇਡੀ ਫ਼ਿਲਮ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਇਹਨਾਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :-

ਕੈਟਾਗਿਰੀ ‘ਬੈਸਟ ਕਮੇਡੀ ਫ਼ਿਲਮ’

ਫ਼ਿਲਮ 

ਡਾਇਰੈਕਟਰ

ਅੜਬ ਮੁਟਿਆਰਾਂ

ਮਾਨਵ ਸ਼ਾਹ

ਬੈਂਡ ਵਾਜੇ

ਸਮੀਪ ਕੰਗ

ਚੱਲ ਮੇਰਾ ਪੁੱਤ

ਜਨਜੋਤ ਸਿੰਘ

ਗਿੱਦੜ ਸਿੰਗੀ

ਵਿਪਨ ਪਰਾਸ਼ਰ

ਹਾਈ ਐਂਡ ਯਾਰੀਆਂ

ਪੰਕਜ ਬੱਤਰਾ

ਕਾਲਾ ਸ਼ਾਹ ਕਾਲਾ

ਅਮਰਜੀਤ ਸਿੰਘ

ਛੜਾ

ਜਗਦੀਪ ਸਿੱਧੂ

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਕਮੇਡੀ ਫ਼ਿਲਮ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । https://www.ptcpunjabi.co.in/voting/ ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post