ਇਨ੍ਹਾਂ ਅਦਾਕਾਰਾਂ ਨੇ ਦਿਖਾਇਆ ਪੰਜਾਬੀ ਫ਼ਿਲਮਾਂ ‘ਚ ਆਪਣਾ ਜਲਵਾ, ਕਿਸ ਦੀ ਅਦਾਕਾਰੀ ਨੇ ਜਿੱਤਿਆ ਤੁਹਾਡਾ ਦਿਲ
ਪੀਟੀਸੀ ਪੰਜਾਬੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਆਯੋਜਨ ਕਰਨ ਜਾ ਰਿਹਾ ਹੈ । ਇਸ ਵਾਰ ਇਹ ਅਵਾਰਡ ਸਮਾਰੋਹ ਆਨਲਾਈਨ ਕਰਵਾਇਆ ਜਾ ਰਿਹਾ ਹੈ ।ਇਸ ਅਵਾਰਡ ਸਮਾਰੋਹ ਦੌਰਾਨ ਪੰਜਾਬੀ ਇੰਡਸਟਰੀ ਦੀਆਂ ਉਨ੍ਹਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਆਪਣਾ ਯੋਗਦਾਨ ਦਿੱਤਾ ਹੈ ।
https://www.instagram.com/p/CBYR4CEh8YC/
ਵੱਖ-ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ 3 ਜੁਲਾਈ ਨੂੰ ਇਸ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ । ਤੁਸੀਂ ਵੀ ਆਪਣੇ ਪਸੰਦ ਦੇ ਡਾਇਰੈਕਟਰ, ਅਦਾਕਾਰ ਅਤੇ ਅਦਾਕਾਰਾ ਨੂੰ ਵੋਟ ਕਰ ਕੇ ਜਿਤਵਾ ਸਕਦੇ ਹੋ । 'ਬੈਸਟ ਐਕਟਰ ਕੈਟਾਗਿਰੀ' ‘ਚ ਤੁਸੀਂ ਵੀ ਆਪਣਾ ਵੋਟ ਦੇ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਜਿਤਵਾ ਸਕਦੇ ਹੋ ।
'ਬੈਸਟ ਐਕਟਰ ਕੈਟਾਗਿਰੀ' ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਅਦਾਕਾਰਾਂ ਨੂੰ ਰੱਖਿਆ ਗਿਆ ਹੈ :-
'ਬੈਸਟ ਐਕਟਰ ਕੈਟਾਗਿਰੀ'
ਅਦਾਕਾਰ
ਫ਼ਿਲਮ
ਐਮੀ ਵਿਰਕ
ਮੁਕਲਾਵਾ
ਅਮਰਿੰਦਰ ਗਿੱਲ
ਲਾਈਏ ਜੇ ਯਾਰੀਆਂ
ਬਿੰਨੂ ਢਿੱਲੋਂ
ਝੱਲੇ
ਦੇਵ ਖਰੌੜ
ਬਲੈਕੀਆ
ਦਿਲਜੀਤ ਦੋਸਾਂਝ
ਛੜਾ
ਗਿੱਪੀ ਗਰੇਵਾਲ
ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ
ਪਰਮੀਸ਼ ਵਰਮਾ
ਦਿਲ ਦੀਆਂ ਗੱਲਾਂ
ਗੁਰਪ੍ਰੀਤ ਘੁੱਗੀ
ਅਰਦਾਸ
ਤਰਸੇਮ ਜੱਸੜ
ਰੱਬ ਦਾ ਰੇਡੀਓ-2
ਬੈਸਟ ਐਕਟਰ ਕੈਟਾਗਿਰੀ ਲਈ ਵੋਟ ਤੁਸੀਂ ਪੀਟੀਸੀ ਪਲੇਅ ‘ਤੇ ਜਾ ਕੇ ਕਰ ਸਕਦੇ ਹੋ ਜਾਂ ਫਿਰ https://www.ptcpunjabi.co.in/voting/ 'ਤੇ ਜਾ ਕੇ ਵੋਟ ਕਰ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਜਿਤਵਾ ਸਕਦੇ ਹੋ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2011 ਤੋਂ ਲੈ ਕੇ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਅਵਾਰਡ ਕਿਸੇ ਵੀ ਪੰਜਾਬੀ ਫ਼ਿਲਮੀ ਸਿਤਾਰੇ ਵੱਡੇ ਮਾਣ ਸਨਮਾਨ ਦੀ ਨਿਸ਼ਾਨੀ ਹੈ।ਪਰ ਇਸ ਵਾਰ ਇਹ ਅਵਾਰਡ ਸ਼ੋਅ ਵੱਖਰੇ ਅੰਦਾਜ਼ ‘ਚ ਪੇਸ਼ ਕੀਤਾ ਜਾਵੇਗਾ, ਕਿਉਂਕਿ ਵਿਸ਼ਵ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਇਸ ਵਾਰ ਇਹ ਅਵਾਰਡ ਸਮਾਰੋਹ ਕਟਿੰਗ ਐੱਜ ਟੈਕਨਾਲੋਜੀ ਰਾਹੀਂ ਆਨਲਾਈਨ ਕਰਵਾਇਆ ਜਾ ਰਿਹਾ ਹੈ ।ਹਰ ਫ਼ਿਲਮੀ ਸਿਤਾਰੇ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ ਅਤੇ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ, ਪਰ ਪੀਟੀਸੀ ਨੈੱਟਵਰਕ ਇਹ ਜਾਣਦਾ ਹੈ ਕਿ ਟੈਕਨਾਲੋਜੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਅਤੇ ਲੋਕਾਂ ਦੇ ਮਨੋਰੰਜਨ ਨੂੰ ਕਿਸ ਤਰ੍ਹਾਂ ਜਾਰੀ ਰੱਖਣਾ ਹੈ ।