ਯੂ.ਕੇ.‘ਚ ਫਿਰ ਤੋਂ ਨੰਬਰ ਇੱਕ ‘ਤੇ ਰਿਹਾ ਪੀਟੀਸੀ ਪੰਜਾਬੀ, ਬਾਕੀ ਚੈਨਲਜ਼ ਨੂੰ ਦਿੱਤੀ ਮਾਤ
ਪੀਟੀਸੀ ਨੈੱਟਵਰਕ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਦੇ ਸਾਰੇ ਹੀ ਚੈਨਲਜ਼ ਨੂੰ ਦੁਨੀਆਂ ਭਰ ‘ਚ ਦੇਖਿਆ ਜਾਂਦਾ ਹੈ । ਇੱਕ ਵਾਰ ਫਿਰ ਤੋਂ ਯੂ.ਕੇ. ‘ਚ ਨੰਬਰ ਇੱਕ ਤੇ ਰਿਹਾ ਹੈ ਪੀਟੀਸੀ ਪੰਜਾਬੀ । ਸ਼ੁਕਰਵਾਰ ਵਾਲੇ ਦਿਨ ਜਦੋਂ ਸਾਰੇ ਚੈਨਲਜ਼ ਨੂੰ ਪਛਾੜ ਕੇ ਪੀਟੀਸੀ ਪੰਜਾਬੀ ਨੰਬਰ ਇੱਕ ਚੈਨਲ ਬਣ ਗਿਆ ਹੈ । ਪੀਟੀਸੀ ਪੰਜਾਬੀ ‘ਚ ਬਾਕੀ ਚੈਨਲਜ਼ ਦੇ ਮੁਕਾਬਲੇ 0.19% ਪ੍ਰਤੀਸ਼ਤ ਸ਼ੇਅਰ ਹਾਸਿਲ ਕਰਕੇ ਟਾਪ ‘ਤੇ ਬਣਿਆ ਹੈ । ਸੋਨੀ ਟੀਵੀ 0.09 % ਤੇ ਸਟਾਰ ਪਲੱਸ 0.07% ਸ਼ੇਅਰ ਦੇ ਨਾਲ ਨੰਬਰ ਦੋ ਤੇ ਤਿੰਨ ‘ਤੇ ਰਹੇ ਨੇ।
ਪੀਟੀਸੀ ਪੰਜਾਬੀ ਨੇ ਸ਼ੁਕਰਵਾਰ ਨੂੰ 3 ਵਜੇ ਤੋਂ ਲੈ ਕੇ 6 ਵਜੇ ਦੇ ਦਰਮਿਆਨ ਵੱਡੀ ਗਿਣਤੀ ਵਿੱਚ ਦਰਸ਼ਕ ਹਾਸਿਲ ਕਰਕੇ ਨੰਬਰ ਇੱਕ ਦਾ ਸਥਾਨ ਹਾਸਿਲ ਕੀਤਾ ਹੈ । ਇਸ ਸਮੇਂ ਦੌਰਾਨ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਗਿਆ ਸੀ ।
View this post on Instagram
ਪੀਟੀਸੀ ਪੰਜਾਬੀ ‘ਤੇ ਚਲਦੇ ਸ਼ੋਅਜ਼ ਅਤੇ ਫ਼ਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਹਰ ਵਾਰ ਖ਼ੂਬ ਪਿਆਰ ਮਿਲਦਾ ਹੈ ਜਿਸ ਦੇ ਚਲਦਿਆਂ ਪੀਟੀਸੀ ਪੰਜਾਬੀ ਬਾਕੀ ਚੈਨਲਜ਼ ਨੂੰ ਪਛਾੜ ਕੇ ਨੰਬਰ ਇੱਕ ‘ਤੇ ਬਣਿਆ ਹੋਇਆ ਹੈ । ਪੀਟੀਸੀ ਪੰਜਾਬੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਲਈ ਲਾਈਵ ਗੁਰਬਾਣੀ ਚਲਾਉਂਦੇ ਨੇ ।