Zee Cine Awards Winners: ਆਲੀਆ ਭੱਟ ਬਣੀ ਬੈਸਟ ਅਦਾਕਾਰਾ ਤੇ ਕਾਰਤਿਕ ਆਰੀਅਨ ਨੇ ਜਿੱਤਿਆ ਬੈਸਟ ਐਕਟਰ ਦਾ ਖਿਤਾਬ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ੀ ਸਿਨੇ ਅਵਾਰਡਜ਼ 2023 ਦਾ ਆਯੋਜਨ ਕੀਤਾ ਗਿਆ। ਇਹ ਅਵਾਰਡ ਸ਼ੋਅ 26 ਫਰਵਰੀ ਦੀ ਰਾਤ ਨੂੰ ਮੁੰਬਈ ਦੇ ਸਿਤਾਰਿਆਂ ਦੇ ਨਾਂ 'ਤੇ ਰੱਖਿਆ ਗਿਆ ਸੀ। ਇਸ ਦੌਰਾਨ ਆਲੀਆ ਭੱਟ ਨੂੰ ਬੈਸਟ ਅਦਾਕਾਰਾ, ਕਾਰਤਿਕ ਆਰੀਅਨ ਨੂੰ ਬੈਸਟ ਐਕਟਰ ਅਤੇ ਕਿਆਰਾ ਨੂੰ ਸਟਾਰ ਆਫ ਦਿ ਈਅਰ ਦਾ ਖਿਤਾਬ ਦਿੱਤਾ ਗਿਆ।

By  Pushp Raj February 27th 2023 03:30 PM -- Updated: February 27th 2023 04:35 PM

Zee Cine Awards 2023 Winners:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ੀ ਸਿਨੇ ਅਵਾਰਡਜ਼ 2023 ਦਾ ਆਯੋਜਨ ਕੀਤਾ ਗਿਆ। ਇਹ ਅਵਾਰਡ ਸ਼ੋਅ 26 ਫਰਵਰੀ ਦੀ ਰਾਤ ਨੂੰ ਮੁੰਬਈ ਦੇ ਸਿਤਾਰਿਆਂ ਦੇ ਨਾਂ 'ਤੇ ਰੱਖਿਆ ਗਿਆ ਸੀ। ਇਸ ਦੌਰਾਨ ਸ਼ਾਹਿਦ ਕਪੂਰ, ਰਸ਼ਮਿਕਾ ਮੰਡਨਾ, ਕਾਰਤਿਕ ਆਰੀਅਨ, ਕਿਆਰਾ ਅਡਵਾਨੀ, ਬੌਬੀ ਦਿਓਲ ਟਾਈਗਰ ਸ਼ਰਾਫ, ਵਰੁਣ ਧਵਨ, ਆਲੀਆ ਭੱਟ ਸਣੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਜ਼ੀ ਸਿਨੇਮਾ ਐਵਾਰਡਸ 2023 ਦੀ ਪੂਰੀ ਜੇਤੂ ਸੂਚੀ ਜਾਣਨ ਲਈ ਪੜ੍ਹੋ ਪੂਰੀ ਖ਼ਬਰ। 


ਆਲੀਆ ਭੱਟ ਨੂੰ ਮਿਲਿਆ ਬੈਸਟ ਅਦਾਕਾਰਾ ਦਾ ਅਵਾਰਡ 

ਮਾਂ ਬਨਣ ਤੋਂ ਬਾਅਦ ਆਲੀਆ ਭੱਟ ਪਹਿਲੀ ਵਾਰ ਰੈਡ ਕਾਰਪੇਟ 'ਤੇ ਨਜ਼ਰ ਆਈ। ਇਸ ਦੌਰਾਨ ਉਹ ਥਾਈ-ਹਾਈ ਸਲਿਟ ਡਰੈੱਸ ਪਹਿਨੇ ਹੋਏ ਨਜ਼ਰ ਆਈ। ਆਲੀਆ ਭੱਟ ਦਾ ਇਹ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਅਦਾਕਾਰਾ ਨੂੰ ਬੈਸਟ ਫੀਮੇਲ ਅਦਾਕਾਰਾ ਦਾ ਅਵਾਰਡ ਮਿਲਿਆ ਹੈ। ਇਹ ਅਵਾਰਡ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਨੂੰ ਇਸ ਤੋਂ ਪਹਿਲਾਂ ਇਸੇ ਫ਼ਿਲਮ ਲਈ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡ ਵੀ ਮਿਲ ਚੁੱਕਾ ਹੈ।


ਕਾਰਤਿਕ ਆਰੀਅਨ ਬਣੇ ਬੈਸਟ ਮੇਲ ਅਦਾਕਾਰ

ਕਾਰਤਿਕ ਆਰੀਅਨ ਨੇ ਆਪਣੀ ਫ਼ਿਲਮ 'ਭੂਲ ਭੁਲਾਈਆ 2' ਨਾਲ ਰਿਕਾਰਡ ਤੋੜ ਕਮਾਈ ਕੀਤੀ ਤੇ ਦਰਸ਼ਕਾਂ ਵਿਚਾਲੇ ਖੂਬ ਵਾਹ-ਵਾਹੀ ਵੀ ਲੁੱਟੀ। ਜ਼ੀ ਸਿਨੇ 2023 ਦੇ ਇਸ ਅਵਾਰਡ ਸ਼ੋਅ ਵਿੱਚ ਕਾਰਤਿਕ ਨੂੰ ਬੈਸਟ ਮੇਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਦਾਕਾਰ ਨੂੰ ਇਹ ਅਵਾਰਡ ਉਨ੍ਹਾਂ ਦੀ ਫ਼ਿਲਮ 'ਭੂਲ ਭੁਲਾਈਆ 2' ਵਿੱਚ ਸ਼ਾਨਦਾਰ ਅਦਾਕਾਰੀ ਲਈ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਫ਼ਿਲਮ ਕੋਰੋਨਾ  ਅਤੇ ਲਾਕਡਾਊਨ ਤੋਂ ਬਾਅਦ ਹਿੱਟ ਹੋਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਸੀ। ਇਸ ਫ਼ਿਲਮ 'ਚ ਕਾਰਤਿਕ ਆਰੀਅਨ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਉਸ ਨਾਲ ਕਿਆਰਾ ਅਡਵਾਨੀ ਅਤੇ ਤੱਬੂ ਮੁੱਖ ਭੂਮਿਕਾਵਾਂ 'ਚ ਸਨ।

ਸਟਾਰ ਆਫ ਦਿ ਈਅਰ ਬਣੀ ਕਿਆਰਾ ਅਡਵਾਨੀ 

ਅਦਾਕਾਰਾ ਕਿਆਰਾ ਅਡਵਾਨੀ ਨੂੰ ਇਸ ਸਾਲ ਦੀ ਸਟਾਰ ਆਫ ਦਿ ਈਅਰ ਦਾ ਅਵਾਰਡ ਦਿੱਤਾ ਗਿਆ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਦੋ ਐਵਾਰਡ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ-"Only gratitude ❤️???????? ਇਸ ਸਾਲ ਦੀ ਖ਼ਾਸ ਸ਼ੁਰੂਆਤ ਲਈ ਧੰਨਵਾਦ... ਮੈਨੂੰ ਇੰਨਾ ਪਿਆਰ ਅਤੇ ਸਮਰਥਨ ਦੇਣ ਲਈ ਦਰਸ਼ਕਾਂ ਦਾ ਬਹੁਤ ਧੰਨਵਾਦ ❤️❤️ ਮੈਂ ਹੋਰ ਮਿਹਨਤ ਕਰਨ ਦਾ ਵਾਅਦਾ ਕਰਦੀ ਹਾਂ। "


ਹੋਰ ਪੜ੍ਹੋ: Zee Cine Awards 2023: ਕਾਰਤਿਕ ਆਰੀਅਨ ਤੋਂ ਲੈ ਕੇ ਰਸ਼ਮਿਕਾ ਮੰਡਾਨਾ ਤੱਕ, ਰੈਡ ਕਾਰਪੇਟ 'ਤੇ ਗਲੈਮਰਸ ਦਾ ਜਲਵਾ ਵਿਖਾਉਂਦੇ ਹੋਏ ਨਜ਼ਰ ਆਏ ਫ਼ਿਲਮੀ ਸਿਤਾਰੇ  

ਫ਼ਿਲਮ 'ਬ੍ਰਹਮਾਸਤਰ' ਨੂੰ ਕਈ ਐਵਾਰਡ ਮਿਲੇ

ਸਾਲ 2022 'ਚ ਰਿਲੀਜ਼ ਹੋਈ ਅਯਾਨ ਮੁਖਰਜੀ ਦੀ ਸੁਪਰਹਿੱਟ ਫ਼ਿਲਮ 'ਬ੍ਰਹਮਾਸਤਰ' ਨੂੰ ਕਈ ਅਵਾਰਡ  ਮਿਲ ਚੁੱਕੇ ਹਨ।

ਅਨੁਪਮ ਖੇਰ ਨੂੰ ਮਿਲਿਆ ਅਵਾਰਡ

ਅਦਾਕਾਰ ਅਨੁਪਮ ਖੇਰ ਨੂੰ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਲਈ ਬੈਸਟ ਐਕਟਰ ਦਾ ਅਵਾਰਡ ਦਿੱਤਾ ਗਿਆ।


Related Post