Viral News: ਲੈਂਸ ਦਾ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ, ਕਾਨਟੈਕਟ ਲੈਂਸ ਲਗਾ ਕੇ ਸੌਂ ਰਿਹਾ ਸੀ ਸਖਸ਼, ਸਵੇਰੇ ਉੱਠਦੇ ਹੀ ਅੱਖ ਹੋਈ ਗਾਇਬ
ਕਾਨਟੈਕਟ ਲੈਂਸ ਦਾ ਇਸਤੇਮਾਲ ਕਰਨ ਵਾਲੇ ਇੱਕ ਵਿਅਕਤੀ ਨਾਲ ਅਜਿਹਾ ਹਾਦਸਾ ਵਾਪਰਿਆ, ਕਿ ਉਸ ਹਾਦਸੇ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਜੀ ਹਾਂ ਮਾਈਕ ਨਾਂਅ ਦੇ ਇੱਕ ਵਿਅਕਤੀ ਨੂੰ ਲੈਂਸ ਪਹਿਨ ਕੇ ਸੌਣਾ ਬਹੁਤ ਮਹਿੰਗਾ ਪੈ ਗਿਆ, ਕਿਉਂਕਿ ਇਸ ਦੇ ਚੱਲਦੇ ਉਸ ਨੂੰ ਆਪਣੀ ਇੱਕ ਅੱਖ ਗਵਾਉਣੀ ਪਈ।
Parasites eat Men's eyes: ਕਲਪਨਾ ਕਰੋ ਕਿ ਤੁਸੀਂ ਰਾਤ ਨੂੰ ਸੌਂਦੇ ਹੋ ਅਤੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅਤੇ ਦੇਖਦੇ ਹਾਂ ਕਿ ਸਾਡੇ ਸਰੀਰ ਦਾ ਕੋਈ ਹਿੱਸਾ ਮੌਜੂਦ ਨਹੀਂ ਹੈ ਤਾਂ ਸਾਨੂੰ ਕਿਵੇਂ ਮਹਿਸੂਸ ਹੋਵੇਗਾ? ਬੁਰਾ ਲੱਗੇਗਾ ਅਜਿਹਾ ਹੀ ਮਾਮਲਾ ਇੱਕ 21 ਸਾਲਾ ਲੜਕੇ ਨਾਲ ਵਾਪਰਿਆ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕੀ ਹੋਇਆ।
ਦਰਅਸਲ ਮਾਈਕ ਨਾਂਅ ਦੇ ਇੱਕ ਲੜਕੇ ਨਾਲ ਅਜਿਹਾ ਹੀ ਦਰਦਨਾਕ ਹਾਦਸਾ ਵਾਪਰਿਆ। ਰਾਤ ਦੇ ਸਮੇਂ ਜਦੋਂ ਇਹ ਲੜਕਾ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਸੀ ਤਾਂ ਉਸ ਨਾਲ ਕੁਝ ਅਜਿਹਾ ਹੋਇਆ ਕਿ ਉਹ ਵੀ ਹੈਰਾਨ ਰਹਿ ਗਿਆ। ਖਬਰਾਂ ਮੁਤਾਬਕ ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਮਾਈਕਲ ਕ੍ਰੋਮਹੋਲਜ਼ ਨਾਂਅ ਦਾ 21 ਸਾਲਾ ਨੌਜਵਾਨ ਰਾਤ ਨੂੰ ਜਦੋਂ ਸੌਂਦਾ ਹੈ ਤਾਂ ਉਸ ਦੇ ਸਰੀਰ ਵਿੱਚ ਸਭ ਕੁਝ ਨਾਰਮਲ ਸੀ, ਪਰ ਜਿਵੇਂ ਹੀ ਉਹ ਸਵੇਰੇ ਉੱਠਦਾ ਹੈ ਤਾਂ ਉਸ ਦੀ ਇੱਕ ਅੱਖ ਗਾਇਬ ਸੀ।
ਦਰਅਸਲ ਹੋਇਆ ਇਹ ਕਿ ਮਾਈਕ ਲਗਾਤਾਰ ਕਈ ਸਾਲਾਂ ਤੋਂ ਕਾਨਟੈਕਟ ਲੈਂਸ ਦਾ ਇਸਤੇਮਾਲ ਕਰਦਾ ਹੈ। ਮਾਈਕ 7 ਸਾਲਾਂ ਤੋਂ ਕਾਨਟੈਕਟ ਲੈਂਸ ਪਹਿਨ ਰਿਹਾ ਹੈ। ਕਾਨਟੈਕਟ ਲੈਂਸ ਪਹਿਨਣ ਵਾਲਿਆਂ ਨੂੰ ਸੌਂਦੇ ਸਮੇਂ ਕਾਨਟੈਕਟ ਲੈਂਸ ਖੋਲ੍ਹਣੇ ਪੈਂਦੇ ਹਨ ਪਰ ਮਾਈਕਲ ਨੇ ਅਜਿਹਾ ਨਹੀਂ ਕੀਤਾ। ਇਸ ਦੇ ਚੱਲਦੇ ਹੋਇਆ ਇਹ ਕਿ ਜਦੋਂ ਇੱਕ ਰਾਤ ਉਹ ਕਾਨਟੈਕਟ ਲੈਂਸ ਪਹਿਨ ਕੇ ਸੌਂ ਗਿਆ ਤਾਂ ਇੱਕ ਦੁਲੱਭ ਮਾਸ ਖਾਣ ਵਾਲੇ ਪਰਜੀਵੀ ਨੇ ਉਸ ਦੀ ਇੱਕ ਅੱਖ ਖਾ ਲਈ। ਕੁਝ ਪਰਜੀਵੀ ਜਾਂ ਸੂਖ਼ਮ ਕੀਟਾਣੂ ਅਜਿਹੇ ਹੁੰਦੇ ਹਨ ਜੋ ਸਰੀਰ ਦੇ ਅੰਗਾਂ ਨੂੰ ਖਾਂਦੇ ਹਨ। ਅਜਿਹੇ 'ਚ ਮਾਈਕ ਦੀ ਇੱਕ ਅੱਖ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ ਹੈ।
ਜਦੋਂ ਮਾਈਕਲ ਸਵੇਰੇ ਉੱਠਿਆ ਤਾਂ ਉਸ ਨੂੰ ਅੱਖਾਂ ਵਿੱਚ ਦਰਦ ਮਹਿਸੂਸ ਹੋਇਆ। ਉਹ ਇਸ ਦਰਦ ਨੂੰ ਸਹਿਨ ਨਹੀਂ ਕਰ ਪਾ ਰਿਹਾ ਸੀ। ਅਜਿਹੇ 'ਚ ਮਾਈਕ ਨੇ ਫੈਸਲਾ ਕੀਤਾ ਕਿ ਉਹ ਡਾਕਟਰ ਦੀ ਸਲਾਹ ਲਵੇਗਾ। ਜਦੋਂ ਡਾਕਟਰ ਨੇ ਉਸ ਦੀਆਂ ਅੱਖਾਂ ਦੇਖੀਆਂ ਤਾਂ ਉਹ ਹੈਰਾਨ ਰਹਿ ਗਿਆ। ਡਾਕਟਰ ਨੇ ਦੱਸਿਆ ਕਿ ਪਰਜੀਵੀ ਨੇ ਮਾਈਕਲ ਦੀ ਇੱਕ ਅੱਖ ਖਾ ਲਈ ਹੈ। ਪਹਿਲਾਂ ਮਾਈਕ ਨੂੰ ਵਿਸ਼ਵਾਸ ਨਹੀਂ ਹੋਇਆ, ਫਿਰ ਉਹ ਕਈ ਡਾਕਟਰਾਂ ਨੂੰ ਮਿਲਿਆ ਉਸ ਨੂੰ ਹਰ ਥਾਂ 'ਤੇ ਉਹੀ ਜਵਾਬ ਮਿਲਿਆ। ਅਜਿਹੇ ਵਿੱਚ ਗਰੀਬ ਆਦਮੀ ਨੇ ਇਹ ਗੱਲ ਸਵੀਕਾਰ ਕਰ ਲਈ ਕਿ ਉਸ ਦੀ ਇੱਕ ਅੱਖ ਨੂੰ ਪਰਜੀਵੀ ਨੇ ਖਾ ਲਿਆ ਹੈ।
ਹੋਰ ਪੜ੍ਹੋ: Masterchef India 2023: ‘ਮਾਸਟਰ ਸ਼ੈਫ’ ਦੇ ਜੱਜਾਂ 'ਤੇ ਕਿਉਂ ਭੜਕੀ ਜਨਤਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਕਾਨਟੈਕਟ ਲੈਂਸ ਪਹਿਨਣ ਵਾਲੇ ਸਾਵਧਾਨ
ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਅਸੀਂ ਕਾਨਟੈਕਟ ਲੈਂਸ ਲਗਾਉਂਦੇ ਹਾਂ ਤਾਂ ਸਾਨੂੰ ਜਲਨ ਜਾਂ ਖਾਰਸ਼ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਨਿਯਮ ਦੇ ਮੁਤਾਬਕ, ਸਾਨੂੰ 3-4 ਘੰਟਿਆਂ ਵਿੱਚ ਕਾਨਟੈਕਟ ਲੈਂਸ ਨੂੰ ਖੋਲ੍ਹਣਾ ਪੈਂਦਾ ਹੈ। ਸਾਨੂੰ ਸੌਂਦੇ ਸਮੇਂ ਲੈਂਸ ਖੋਲ੍ਹ ਕੇ ਅਤੇ ਅੱਖਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰਕੇ ਹੀ ਸੌਂਣਾ ਚਾਹੀਦਾ ਹੈ।