'The Walking Dead' ਫੇਮ ਅਦਾਕਾਰ ਜੈਨਸਨ ਪੈਨੇਟੀਅਰ ਦਾ ਦਿਹਾਂਤ, 28 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

'ਦਿ ਵਾਕਿੰਗ ਡੇਡ' ਅਤੇ 'ਆਈਸ ਏਜ: ਦਿ ਮੈਲਟਡਾਊਨ' ਦੇ ਸਟਾਰ ਅਦਾਕਾਰ ਜੈਨਸਨ ਪੈਨੇਟੀਅਰ ਦਾ ਐਤਵਾਰ ਨੂੰ ਨਿਊਯਾਰਕ ਸਿਟੀ ਵਿੱਚ ਦੇਹਾਂਤ ਹੋ ਗਿਆ। ਉਹ 28 ਸਾਲਾਂ ਦਾ ਸੀ।

By  Pushp Raj February 22nd 2023 02:41 PM -- Updated: February 22nd 2023 05:22 PM

Jansen Panettiere death News: 'ਦਿ ਵਾਕਿੰਗ ਡੇਡ' ਅਤੇ 'ਆਈਸ ਏਜ: ਦਿ ਮੈਲਟਡਾਊਨ' ਫੇਮ ਹਾਲੀਵੁੱਡ ਅਦਾਕਾਰ ਜੈਨਸਨ ਪੈਨੇਟੀਅਰ ਦਾ ਐਤਵਾਰ ਨੂੰ ਨਿਊਯਾਰਕ ਸਿੱਟੀ 'ਚ ਦਿਹਾਂਤ ਹੋ ਗਿਆ। ਉਹ 28 ਸਾਲਾਂ ਦੇ ਸਨ।

 ਅਭਿਨੇਤਾ ਦੇ ਭਰਾ ਹੇਡਨ ਪੈਨੇਟੀਅਰ ਤੇ ਉਨ੍ਹਾਂ ਦੇ ਪ੍ਰਤੀਨਿਧੀ  ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਭਿਨੇਤਾ ਦਿ ਵਾਕਿੰਗ ਡੈੱਡ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਹਨ। ਅਦਾਕਾਰ ਦੀ ਮੌਤ ਨਾਲ ਹਾਲੀਵੁੱਡ 'ਚ ਸੋਗ ਦੀ ਲਹਿਰ ਹੈ। ਵੱਡੀ ਗਿਣਤੀ 'ਚ ਸੈਲਬਸ ਅਦਾਕਾਰ ਦੇ ਦਿਹਾਂਤ ਸੋਗ ਪ੍ਰਗਟ ਕਰ ਰਹੇ ਹਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। 


ਦਿ ਵਾਕਿੰਗ ਡੇਡ ਦੇ ਨਿਰਮਾਤਾਵਾਂ ਨੇ ਅਦਾਕਾਰ ਨੂੰ ਕੀਤਾ ਯਾਦ 

ਇਸ ਦੌਰਾਨ ਮਸ਼ਹੂਰ ਲੜੀਵਾਰ 'ਦਿ ਵਾਕਿੰਗ ਡੇਡ' ਦੇ ਨਿਰਮਾਤਾਵਾਂ ਨੇ ਅਦਾਕਾਰ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਵਾਲਹਾਲਾ ਐਂਟਰਟੇਨਮੈਂਟ ਨੇ ਟਵਿੱਟਰ 'ਤੇ ਲਿਖਿਆ, 'ਦਿ ਵਾਕਿੰਗ ਡੇਡ ਦੇ ਸੀਜ਼ਨ 9 ਤੋਂ ਪਹਿਲਾਂ ਕੰਮ 'ਚ ਤੁਹਾਨੂੰ ਹਮੇਸ਼ਾ ਕੈਸਪਰ ਦੇ ਰੂਪ 'ਚ ਯਾਦ ਕੀਤਾ ਜਾਵੇਗਾ। ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ। ਇਸ ਸਮੇਂ, ਅਸੀਂ ਤੁਹਾਡੇ ਪਰਿਵਾਰ ਬਾਰੇ ਸੋਚ ਰਹੇ ਹਾਂ, ਪੈਨੇਟੀਅਰ ਦੇ ਪਰਿਵਾਰ ਇਸ ਸਮੇਂ ਕੀ ਗੁਜ਼ਰ ਰਿਹਾ ਹੋਵੇਗਾ।

ਹੋਰ ਪੜ੍ਹੋ: Shehnaaz Gill: ਸ਼ਹਿਨਾਜ਼ ਗਿੱਲ ਨੇ ਵਿਆਹ ਕਰਵਾਉਣ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

ਇਨ੍ਹਾਂ ਫਿਲਮਾਂ 'ਚ ਕੀਤਾ ਕੰਮ 

'ਦਿ ਵਾਕਿੰਗ ਡੇਡ' ਤੋਂ ਇਲਾਵਾ ਅਭਿਨੇਤਾ ਨੂੰ 'ਈਵਨ ਸਟੀਵਨਜ਼', 'ਦਿ ਐਕਸ', 'ਦਿ ਫੋਜਰ', 'ਦਿ ਮਾਰਸ਼ਲ ਆਰਟਸ ਚਾਈਲਡ', 'ਸਮਰ ਫਾਰਐਵਰ' ਅਤੇ 'ਲਵ ਐਂਡ ਲਵ ਨਾਟ' 'ਚ ਦੇਖਿਆ ਗਿਆ ਸੀ। ਪਨੇਟੀਅਰ 2004 ਦੀ ਫ਼ਿਲਮ 'ਟਾਈਗਰ ਕਰੂਜ਼' 'ਚ ਵੀ ਆਪਣੀ ਭੈਣ ਨਾਲ ਨਜ਼ਰ ਆਈ ਸੀ। ਉਨ੍ਹਾਂ ਦੇ ਸ਼ੁਰੂਆਤੀ ਕਰੀਅਰ ਦੀਆਂ ਫਿਲਮਾਂ ਵਿੱਚ 'ਮਿਡੋਰੀਜ਼ ਨਿਨਟੈਂਡੋਲੈਂਡ ਬੇਕਰੀ', 'ਗ੍ਰੈਂਡ ਸੈਂਟਰਲ ਬੇਨੇਟ' ਅਤੇ 'ਬਲੂਜ਼ ਕਲੂਜ਼' ਸ਼ਾਮਿਲ ਹਨ। ਦੱਸ ਦੇਈਏ ਕਿ ਅਦਾਕਾਰ ਦੇ ਪਰਿਵਾਰ ਵਿੱਚ ਉਸ ਦੀ ਭੈਣ ਅਤੇ ਮਾਤਾ-ਪਿਤਾ ਹਨ। ਉਸਦਾ ਜਨਮ 25 ਸਤੰਬਰ 1994 ਨੂੰ ਨਿਊਯਾਰਕ ਵਿੱਚ ਹੋਇਆ ਸੀ।


Related Post