ਤਸਵੀਰ ‘ਚ ਨਜ਼ਰ ਆ ਰਹੀ ਹੈ ਇਹ ਬੱਚੀ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਆਪਣੇ ਪਸੰਦੀਦਾ ਬਾਲੀਵੁੱਡ ਸਿਤਾਰਿਆਂ ਬਾਰੇ ਜਾਨਣ ਦੀ ਇੱਛਾ ਹਰ ਪ੍ਰਸ਼ੰਸਕ ਨੂੰ ਹੁੰਦੀ ਹੈ । ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਬਚਪਨ ਬਾਰੇ ਵੀ ਜਾਨਣ ਦੀ ਬਹੁਤ ਹੀ ਜ਼ਿਆਦਾ ਦਿਲਚਸਪੀ ਹੁੰਦੀ ਹੈ ।

By  Shaminder March 11th 2023 08:00 AM

ਆਪਣੇ ਪਸੰਦੀਦਾ ਬਾਲੀਵੁੱਡ ਸਿਤਾਰਿਆਂ ਬਾਰੇ ਜਾਨਣ ਦੀ ਇੱਛਾ ਹਰ ਪ੍ਰਸ਼ੰਸਕ ਨੂੰ ਹੁੰਦੀ ਹੈ । ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਬਚਪਨ ਬਾਰੇ ਵੀ ਜਾਨਣ ਦੀ ਬਹੁਤ ਹੀ ਜ਼ਿਆਦਾ ਦਿਲਚਸਪੀ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ (Bollywood Actress)ਦੀ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । 


ਹੋਰ ਪੜ੍ਹੋ : ਬੀਤੇ ਦਿਨ ਖੇਡੀ ਸਤੀਸ਼ ਕੌਸ਼ਿਕ ਨੇ ਹੋਲੀ, ਅੱਜ ਹੋ ਗਈ ਅਚਾਨਕ ਮੌਤ, ਜਾਣੋ ਕੀ ਰਹੀ ਮੌਤ ਦੀ ਵਜ੍ਹਾ

‘ਹਵਾ ਹਵਾਈ’ ਦੇ ਨਾਂਅ ਨਾਲ ਵੀ ਮਸ਼ਹੂਰ

ਜੀ ਹਾਂ ਅੱਜ ਅਸੀਂ ਜਿਸ ਅਦਾਕਾਰਾ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ । ਉਸ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਛਾਪ ਛੱਡੀ ਹੈ । ਉਸ ਨੇ ਖੁਦਾ ਗਵਾਹ, ਚਾਂਦਨੀ, ਚਾਲਬਾਜ਼, ਮਿਸਟਰ ਇੰਡੀਆ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।


ਹੋਰ ਪੜ੍ਹੋ : ਕਪਿਲ ਸ਼ਰਮਾ ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰਨ ਜਾ ਰਹੀ ਹਾਂ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀ ਦੇਵੀ ਦੀ ।ਜਿਸ ਦੇ  ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 


ਸ਼੍ਰੀ ਦੇਵੀ ਦਾ ਦੁਬਈ ‘ਚ ਹੋਇਆ ਸੀ ਦਿਹਾਂਤ 

ਸ਼੍ਰੀ ਦੇਵੀ ਦਾ ਦਿਹਾਂਤ 2018  ‘ਚ ਦੁਬਈ ‘ਚ ਹੋਇਆ ਸੀ । ਸ਼੍ਰੀ ਦੇਵੀ ਦੁਬਈ ‘ਚ ਇੱਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਦੇ ਲਈ ਗਈ ਸੀ । ਪਰ ਉੱਥੇ ਹੀ ਬਾਥ ਟੱਬ ਦੇ ਵਿੱਚ ਡਿੱਗਣ ਦੇ ਕਾਰਨ ਉਸ ਦਾ ਦਿਹਾਂਤ ਹੋ ਗਿਆ ਸੀ । 






Related Post