‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਦਲੀਪ ਜੋਸ਼ੀ ਉਰਫ ਜੇਠਾ ਲਾਲ ਦੀ ਜਾਨ ਨੂੰ ਖਤਰਾ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਜੇਠਾ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਲੀਪ ਜੋਸ਼ੀ ਦੇ ਨਾਲ ਸਬੰਧਤ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਹੈ ਕਿ ਜੇਠਾਲਾਲ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ ।

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਜੇਠਾ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਲੀਪ ਜੋਸ਼ੀ ਦੇ ਨਾਲ ਸਬੰਧਤ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਹੈ ਕਿ ਜੇਠਾਲਾਲ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ । ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਲੀਪ ਜੋਸ਼ੀ ਦੇ ਘਰ ਦੇ ਆਲੇ ਦੁਆਲੇ ਵੱਡੀ ਗਿਣਤੀ ‘ਚ ਗੁੰਡੇ ਘੁੰਮ ਰਹੇ ਹਨ ਅਤੇ ਖ਼ਬਰਾਂ ਮੁਤਾਬਕ ਇਨ੍ਹਾਂ ਬਦਮਾਸ਼ਾਂ ਦੇ ਹੱਥ ‘ਚ ਕਈ ਤਰ੍ਹਾਂ ਦੇ ਖਤਰਨਾਕ ਹਥਿਆਰ ਵੀ ਫੜੇ ਹੋਏ ਹਨ ।
ਅਣਪਛਾਤੇ ਵਿਅਕਤੀ ਨੇ ਪੁਲਿਸ ਤੱਕ ਪਹੁੰਚਾਈ ਜਾਣਕਾਰੀ
ਖ਼ਬਰਾਂ ਮੁਤਾਬਕ ਇਹ ਖ਼ਬਰ ਪੁਲਿਸ ਤੱਕ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਪਹੁੰਚਾਈ ਗਈ ਹੈ । ਜਿਸ ਤੋਂ ਬਾਅਦ ਦਲੀਪ ਜੋਸ਼ੀ ਨੂੰ ਸਚੇਤ ਰਹਿਣ ਦੇ ਲਈ ਕਿਹਾ ਗਿਆ ਹੈ । ਇਸ ਦੇ ਨਾਲ ਦਲੀਪ ਜੋਸ਼ੀ ਨੂੰ ਪੁਲਿਸ ਦੇ ਵੱਲੋਂ ਜ਼ਰੂਰੀ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ।
ਹੋਰ ਪੜ੍ਹੋ : ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਤਸਵੀਰ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ
ਦਲੀਪ ਜੋਸ਼ੀ ਨੇ ਜੇਠਾ ਲਾਲ ਬਣ ਖੂਬ ਹਸਾਇਆ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਜੇਠਾਲਾਲ ਨੇ ਦਰਸ਼ਕਾਂ ਦੇ ਦਿਲਾਂ ਨੂੰ ਆਪਣੀ ਅਦਾਕਾਰੀ ਅਤੇ ਕਾਮੇਡੀ ਦੇ ਨਾਲ ਖੂਬ ਪਰਚਾਇਆ ਹੈ ।
ਇਸ ਸੀਰੀਅਲ ‘ਚ ਦਇਆ ਉਸ ਦੀ ਪਤਨੀ ਹੈ ਅਤੇ ਦੋਵੇਂ ਜਣੇ ਆਪਣੇ ਕਾਮੇਡੀ ਪੰਚਸ ਦੇ ਨਾਲ ਦਰਸ਼ਕਾਂ ਨੂੰ ਖੂਬ ਹਸਾਉਂਦੇ ਹੋਏ ਨਜ਼ਰ ਆਉਂਦੇ ਹਨ।ਦਲੀਪ ਜੋਸ਼ੀ ਹੋਰ ਵੀ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।