Sridevi's Death Anniversary: ਸ਼੍ਰੀਦੇਵੀ ਦੀ 5ਵੀਂ ਬਰਸੀ ਅੱਜ, ਜਾਣੋ ਕਿਉਂ ਆਪਣੀਆਂ ਧੀਆਂ ਨੂੰ ਬਾਥਰੂਮ ਲੌਕ ਕਰਨ ਤੋਂ ਰੋਕਦੀ ਸੀ ਅਦਾਕਾਰਾ
ਅੱਜ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਬਰਸੀ ਹੈ।ਇਸ ਦੁਖਦ ਮੌਕੇ 'ਤੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਜਾਹਨਵੀ ਕਪੂਰ ਨੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ 'ਤੇ ਜਾਹਨਵੀ ਕਪੂਰ ਨੇ ਖੁਲਾਸਾ ਕੀਤਾ ਕਿ ਉਸ ਦੀ ਮਾਂ ਅਕਸਰ ਉਨ੍ਹਾਂ ਨੂੰ ਹਮੇਸ਼ਾ ਬਾਥਰੂਮ ਲੌਕ ਕਰਨ ਤੋਂ ਰੋਕਦੀ ਸੀ, ਕਿਉਕਿ ਉਹ ਉਨ੍ਹਾਂ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੀ ਸੀ।
Sridevi's Death Anniversary: ਬਾਲੀਵੁੱਡ ਦਿੱਗਜ਼ ਅਦਾਕਾਰਾ ਸ਼੍ਰੀਦੇਵੀ ਦੀ ਅੱਜ 5ਵੀਂ ਬਰਸੀ ਹੈ। ਇਸ ਦੁਖਦ ਮੌਕੇ 'ਤੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਜਾਹਨਵੀ ਕਪੂਰ ਨੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ 'ਤੇ ਜਾਹਨਵੀ ਕਪੂਰ ਨੇ ਖੁਲਾਸਾ ਕੀਤਾ ਕਿ ਉਸ ਦੀ ਮਾਂ ਆਪਣੀ ਧੀਆਂ ਨੂੰ ਹਮੇਸ਼ਾ ਬਾਥਰੂਮ ਲੌਕ ਕਰਨ ਤੋਂ ਰੋਕਦੀ ਸੀ। ਆਓ ਜਾਣਦੇ ਇਸ ਪਿੱਛੇ ਕੀ ਸੀ ਵਜ੍ਹਾ।
ਹਾਲ ਹੀ ਵਿੱਚ ਮਾਂ ਦੀ ਬਰਸੀ ਦੇ ਮੌਕੇ ਜਾਹਨਵੀ ਕਪੂਰ ਨੇ ਆਪਣੀ ਮਾਂ ਦੇ ਇੱਕ ਖ਼ਾਸ ਡਰ ਬਾਰੇ ਗੱਲ ਕੀਤੀ। ਜਾਹਨਵੀ ਨੇ ਦੱਸਿਆ ਕਿ ਉਹ ਹਰ ਪਾਸੇ ਆਪਣੀ ਮਾਂ ਨੂੰ ਲੱਭਦੀ ਹੈ। ਜਦੋਂ ਤੱਕ ਉਸ ਦੀ ਮਾਂ ਉਸ ਨਾਲ ਸੀ ਤਾਂ ਉਹ ਖ਼ੁਦ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀ ਸੀ।
ਆਪਣੀ ਮਾਂ ਦੇ ਡਰ ਤੇ ਆਦਤ ਬਾਰੇ ਗੱਲ ਕਰਦੇ ਹੋਏ ਜਾਹਨਵੀ ਕਪੂਰ ਨੇ ਕਿਹਾ ਕਿ ਉਸ ਦੀ ਮਾਂ ਨੇ ਉਸ ਨੂੰ ਤੇ ਉਸ ਦੀ ਭੈਣ ਖੁਸ਼ੀ ਨੂੰ ਕਦੇ ਵੀ ਬਾਥਰੂਮ ਦਾ ਦਰਵਾਜ਼ਾ ਲੌਕ ਨਹੀਂ ਕਰਨ ਦਿੱਤਾ ਸੀ। ਦਰਵਾਜ਼ਾ ਲੌਕ ਕਰਨਾ ਤਾਂ ਦੂਰ ਦੀ ਗੱਲ ਹੈ, ਉਸ ਦੇ ਕਮਰੇ ਦੇ ਅੰਦਰ ਬਣੇ ਬਾਥਰੂਮ 'ਚ ਲੌਕ ਲਗਾਉਣ ਲਈ ਵੀ ਰੋਕਦੀ ਸੀ। ਆਪਣੇ ਘਰ ਬਾਰੇ ਗੱਲ ਕਰਦੇ ਹੋਏ ਜਾਹਨਵੀ ਕਪੂਰ ਨੇ ਦੱਸਿਆ ਸੀ ਕਿ ਇਸ ਘਰ ਨੂੰ ਉਸ ਦੀ ਮਾਂ ਨੇ ਬਹੁਤ ਖੂਬਸੂਰਤੀ ਨਾਲ ਸਜਾਇਆ ਹੈ, ਪਰ ਅੱਜ ਤੱਕ ਮੇਰੇ ਬਾਥਰੂਮ ਨੂੰ ਲੌਕ ਨਹੀਂ ਲੱਗਾ, ਕਿਉਂਕਿ ਮਾਂ ਨੂੰ ਡਰ ਸੀ ਕਿ ਕਿਤੇ ਮੈਂ ਬਾਥਰੂਮ ਜਾ ਕੇ ਮੁੰਡਿਆਂ ਨਾਲ ਗੱਲ ਨਾ ਕਰਦੀ ਹੋਵਾਂ। ਇਸ ਕਾਰਨ ਉਨ੍ਹਾਂ ਨੇ ਕਦੇ ਸਾਨੂੰ ਬਾਥਰੂਮ ਲੌਕ ਨਹੀਂ ਕਰਨ ਦਿੱਤਾ।
ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਜਾਹਨਵੀ ਕਪੂਰ ਦੇ ਡੈਬਿਊ ਤੋਂ ਕੁਝ ਮਹੀਨੇ ਪਹਿਲਾਂ ਹੀ ਸਾਹਮਣੇ ਆਈ ਸੀ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ, ਬੋਨੀ ਕਪੂਰ ਹਰ ਸਮੇਂ ਧੀ ਜਾਹਨਵੀ ਦੇ ਨਾਲ ਖੜ੍ਹੇ ਦਿਖਾਈ ਦਿੰਦੇ ਹਨ। ਬੋਨੀ ਕਪੂਰ ਹੀ ਨਹੀਂ, ਬੋਨੀ ਕਪੂਰ ਦੇ ਪਹਿਲੀ ਵਿਆਹ ਤੋਂ ਹੋਏ ਬੱਚੇ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਵੀ ਜਾਹਨਵੀ ਅਤੇ ਖੁਸ਼ੀ ਦੇ ਸਾਹਮਣੇ ਢਾਲ ਬਣ ਕੇ ਖੜ੍ਹੇ ਨਜ਼ਰ ਆ ਰਹੇ ਹਨ। ਅੱਜ ਹਰ ਕੋਈ ਸ਼੍ਰੀਦੇਵੀ ਨੂੰ ਯਾਦ ਕਰ ਰਿਹਾ ਹੈ। ਹਰ ਸਾਲ ਧੀ ਜਾਹਨਵੀ ਆਪਣੀ ਮਾਂ ਦੀ ਯਾਦ ਵਿੱਚ ਇਸ ਦਿਨ ਭਾਵੁਕ ਹੋ ਜਾਂਦੀ ਹੈ।
ਹੋਰ ਪੜ੍ਹੋ: Shehnaaz Gill: ਕੀ ਬੀ ਪਰਾਕ ਦੇ ਨਵੇਂ ਗੀਤ 'ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਸ਼੍ਰੀਦੇਵੀ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਅੱਜ ਵੀ ਉਨ੍ਹਾਂ 'ਤੇ ਫਿਲਮਾਏ ਗਏ ਮਸ਼ਹੂਰ ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ ਉਨ੍ਹਾਂ ਨੂੰ ਯਾਦ ਕਰਦੇ ਹਨ। ਸ਼੍ਰੀਦੇਵੀ ਨੇ ਮਹਿਜ਼ 8 ਸਾਲ ਦੀ ਉਮਰ ਤੋਂ ਹੀ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰ ਦਿੱਤਾ। ਬਤੌਰ ਚਾਈਲਡ ਆਰਟਿਸ ਤੋਂ ਇੱਕ ਨਾਮੀ ਅਦਾਕਾਰਾ ਤੱਕ ਸ਼੍ਰੀ ਦੇਵੀ ਨੇ ਫ਼ਿਲਮਾਂ ਰਾਹੀਂ ਕਾਮਯਾਬੀ ਹਾਸਿਲ ਕੀਤੀ ਤੇ ਆਪਣੀ ਜ਼ਿੰਦਗੀ ਫ਼ਿਲਮ ਜਗਤ ਨੂੰ ਸਮਰਪਿਤ ਕਰ ਦਿੱਤੀ ਸੀ। ਸ਼੍ਰੀਦੇਵੀ ਨੇ 54 ਸਾਲਾਂ ਤੱਕ 300 ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ।