ਸਿੱਧੂ ਮੂਸੇਵਾਲਾ ਦੇ ਮਾਪੇ ਛੋਟੇ ਜਿਹੇ ਬੱਚੇ ਨੂੰ ਖਿਡਾਉਂਦੇ ਆਏ ਨਜ਼ਰ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਪਿਆਂ (Parents) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਛੋਟੇ ਜਿਹੇ ਬੱਚੇ (Child) ਦੇ ਨਾਲ ਨਜ਼ਰ ਆ ਰਹੇ ਹਨ । ਇਸ ਬੱਚੇ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੀ ਗੋਦ ‘ਚ ਬਿਠਾਇਆ ਹੋਇਆ ਹੈ ।

By  Shaminder February 23rd 2023 06:04 PM

ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਪਿਆਂ (Parents) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਛੋਟੇ ਜਿਹੇ ਬੱਚੇ (Child) ਦੇ ਨਾਲ ਨਜ਼ਰ ਆ ਰਹੇ ਹਨ । ਇਸ ਬੱਚੇ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੀ ਗੋਦ ‘ਚ ਬਿਠਾਇਆ ਹੋਇਆ ਹੈ । ਇਸ ਬੱਚੇ ਦੇ ਨਾਲ ਦੋਵੇਂ ਜਣੇ ਖਿਡਾਉਂਦੇ ਹੋਏ ਨਜ਼ਰ ਆ ਰਹੇ ਹਨ । 

View this post on Instagram

A post shared by Instant Pollywood (@instantpollywood)

ਹੋਰ ਪੜ੍ਹੋ  : ਸ਼ਹਿਨਾਜ਼ ਗਿੱਲ ਕਰ ਰਹੀ ਸੀ ਅਵਾਰਡ ਸਮਾਰੋਹ ‘ਚ ਪਰਫਾਰਮ, ਮਸਜਿਦ ਚੋਂ ‘ਅਜਾਨ’ ਦੀ ਆਵਾਜ਼ ਸੁਣ ਕੇ ਰੋਕੀ ਪਰਫਾਰਮੈਂਸ, ਵੀਡੀਓ ਵੇਖ ਹਰ ਕੋਈ ਕਰ ਰਿਹਾ ਸ਼ਲਾਘਾ

ਸਿੱਧੂ ਮੂਸੇਵਾਲਾ ਦੇ ਪਿਤਾ ਭਾਵੁਕ ਨਜ਼ਰ ਆਏ 

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਸਮਾਂ ਤਾਂ ਸਿੱਧੂ ਦੇ ਪਿਤਾ ਇਸ ਬੱਚੇ ਨੂੰ ਖਿਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪਰ ਕੁਝ ਦੇਰ ਬਾਅਦ ਉਹ ਆਪਣਾ ਚਿਹਰਾ ਦੂਜੇ ਪਾਸੇ ਕਰ ਲੈਂਦੇ ਨੇ ਅਤੇ ਥੋੜੇ ਭਾਵੁਕ ਦਿਖਾਈ ਦਿੱਤੇ । ਕੁਝ ਸਮੇਂ ਪਹਿਲਾਂ ਲਾਡ ਪਿਆਰ ਦੇ ਨਾਲ ਪਾਲੇ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਚੁੱਕੇ ਮਾਪਿਆਂ ਨੂੰ ਉਨ੍ਹਾਂ ਦਾ ਲਾਡਲਾ ਪੁੱਤਰ ਕਿਤਿਓਂ ਨਹੀਂ ਲੱਭ ਰਿਹਾ ।


ਅਕਸਰ ਆਪਣੇ ਪੁੱਤਰ ਨੂੰ ਲੈ ਕੇ ਉਸ ਦੇ ਮਾਪੇ ਭਾਵੁਕ ਨਜ਼ਰ ਆਉਂਦੇ ਹਨ । ਬੀਤੇ ਸਾਲ ੨੯ ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਦੀ ਉਡੀਕ ‘ਚ ਹਨ । 


ਸਿੱਧੂ ਮੂਸੇਵਾਲਾ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ 

 ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਕੁਝ ਕੁ ਸਾਲਾਂ ‘ਚ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਈ ਸੀ ।


ਮੌਤ ਤੋਂ ਬਾਅਦ ਵੀ ਸਿੱਧੂ ਦੇ ਦੋ ਗੀਤ ਰਿਲੀਜ਼ ਹੋਏ । ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋਈ । 

View this post on Instagram

A post shared by Balkaur Singh (@sardarbalkaursidhu)















Related Post