Shehzada: ਕਾਰਤਿਕ ਆਰੀਅਨ ਨੂੰ ਵੱਡਾ ਝਟਕਾ, ਰਿਲੀਜ਼ ਹੁੰਦੇ ਹੀ ਆਨਲਾਈਨ ਲੀਕ ਹੋਈ ਫ਼ਿਲਮ ਸ਼ਹਿਜ਼ਾਦਾ
ਕੁਝ ਲੋਕ ਫ਼ਿਲਮ ਨੂੰ ਸ਼ਾਨਦਾਰ ਅਤੇ ਕੁਝ ਬੇਕਾਰ ਕਹਿ ਰਹੇ ਹਨ, ਹਾਲਾਂਕਿ, ਇਸ ਦੌਰਾਨ, ਕਾਰਤਿਕ ਅਤੇ ਫ਼ਿਲਮ ਦੇ ਮੇਕਰਸ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀ ਹੈ। ਕੁਝ ਮੀਡੀਆ ਵੈੱਬਸਾਈਟਸ ਦੀ ਰਿਪੋਰਟਸ ਮੁਤਾਬਿਕ HD ਵਿੱਚ ਸ਼ਹਿਜ਼ਾਦਾ ਫ਼ਿਲਮ ਲੀਕ ਹੋ ਗਈ ਹੈ।

Movie Shehzada leaked :ਅਭਿਨੇਤਾ ਕਾਰਤਿਕ ਆਰੀਅਨ, ਕ੍ਰਿਤੀ ਸੈਨਨ ਸਟਾਰਰ ਫ਼ਿਲਮ ਸ਼ਹਿਜ਼ਾਦਾ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਮਿਕਸ ਰੀਵਿਊ ਮਿਲ ਰਿਹਾ ਹੈ। ਕੁਝ ਲੋਕ ਫ਼ਿਲਮ ਨੂੰ ਸ਼ਾਨਦਾਰ ਅਤੇ ਕੁਝ ਬੇਕਾਰ ਕਹਿ ਰਹੇ ਹਨ, ਹਾਲਾਂਕਿ, ਇਸ ਦੌਰਾਨ, ਕਾਰਤਿਕ ਅਤੇ ਫ਼ਿਲਮ ਦੇ ਮੇਕਰਸ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀ ਹੈ। ਸ਼ਹਿਜ਼ਾਦਾ ਐੱਚਡੀ ਵਿੱਚ ਲੀਕ ਹੋ ਗਈ ਹੈ।
image source: Instagram
ਹੋਰ ਪੜ੍ਹੋ : ‘ਅਨੁਪਮਾ’ ਫੇਮ ਇਸ ਨਾਮੀ ਐਕਟਰ ਨੇ ਗੁਪਚੁੱਪ ਕਰਵਾਇਆ ਵਿਆਹ, ਮਰਾਠੀ ਰੀਤੀ-ਰਿਵਾਜਾਂ ਨਾਲ ਲਏ ਫੇਰੇ
image source: Instagram
HD ‘ਚ ਲੀਕ ਹੋਈ ਸ਼ਹਿਜ਼ਾਦਾ
ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ ਸ਼ਹਿਜ਼ਾਦਾ ਜੋ ਕਿ ਪੂਰੀ ਤਰ੍ਹਾਂ ਇੱਕ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਹੈ। ਫ਼ਿਲਮ ਮੇਕਰਸ ਨੂੰ ਵੀ ਉਮੀਦ ਹੈ ਕਿ ਫ਼ਿਲਮ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰੇਗੀ। ਹਾਲਾਂਕਿ, Asianetnews ਦੀ ਰਿਪੋਰਟ ਦੇ ਅਨੁਸਾਰ, ਫ਼ਿਲਮ ਐਚਡੀ ਵਿੱਚ ਤਮਿਲਰੋਕਰਸ ਨਾਮ ਦੀ ਵੈੱਬਸਾਈਟ ਨੇ ਲੀਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਨੂੰ ਤੇਜ਼ੀ ਨਾਲ ਡਾਊਨਲੋਡ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਪਾਈਰੇਟਿਡ ਸਾਈਟਾਂ ਪੂਰੀ ਫ਼ਿਲਮ ਨੂੰ ਮੁਫਤ ਡਾਊਨਲੋਡ ਕਰਨ ਲਈ ਉਪਲਬਧ ਹਨ। ਦੱਸ ਦੇਈਏ ਕਿ ਇਸ ਨਾਲ ਫ਼ਿਲਮ ਦੇ ਕਲੈਕਸ਼ਨ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
image source: Instagram
ਸਾਊਥ ਫ਼ਿਲਮ ਅਲਾ ਵੈਕੁੰਠਪੁਰਮਾਲੋ ਦੀ ਰੀਮੇਕ ਹੈ
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਵਿੱਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੇ ਨਾਲ ਪਰੇਸ਼ ਰਾਵਲ, ਰੋਨਿਤ ਰਾਏ, ਸੰਨੀ ਹਿੰਦੂਜਾ ਅਤੇ ਮਨੀਸ਼ਾ ਕੋਇਰਾਲਾ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਅੱਲੂ ਅਰਜੁਨ ਦੀ ਫ਼ਿਲਮ ਅਲਾ ਵੈਕੁੰਥਪੁਰਮਾਲੋ ਦੀ ਰੀਮੇਕ ਹੈ। ਫ਼ਿਲਮ 'ਚ ਅੱਲੂ ਦੇ ਨਾਲ ਪੂਜਾ ਹੇਗੜੇ ਮੁੱਖ ਭੂਮਿਕਾ 'ਚ ਸੀ। ਫ਼ਿਲਮ ਸ਼ਹਿਜ਼ਾਦਾ ਦੇ ਗੀਤ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਵੀਕੈਂਡ ਉੱਤੇ ਇਸ ਫ਼ਿਲਮ ਨੂੰ ਕਿਵੇਂ ਦਾ ਹੁੰਗਾਰਾ ਮਿਲਦਾ ਹੈ।
View this post on Instagram