ਸ਼ਹਿਨਾਜ਼ ਗਿੱਲ ਕਰ ਰਹੀ ਸੀ ਅਵਾਰਡ ਸਮਾਰੋਹ ‘ਚ ਪਰਫਾਰਮ, ਮਸਜਿਦ ਚੋਂ ‘ਅਜਾਨ’ ਦੀ ਆਵਾਜ਼ ਸੁਣ ਕੇ ਰੋਕੀ ਪਰਫਾਰਮੈਂਸ, ਵੀਡੀਓ ਵੇਖ ਹਰ ਕੋਈ ਕਰ ਰਿਹਾ ਸ਼ਲਾਘਾ
ਸ਼ਹਿਨਾਜ਼ ਗਿੱਲ (Shehnaaz Gill)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ(Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਅਵਾਰਡ ਸ਼ੋਅ ਦੇ ਦੌਰਾਨ ਪਰਫਾਰਮ ਕਰ ਰਹੀ ਸੀ । ਪਰ ਇਸੇ ਦੌਰਾਨ ਅਦਾਕਾਰਾ ਨੂੰ ਇਸ ਅਵਾਰਡ ਸਮਾਰੋਹ ਵਾਲੀ ਜਗ੍ਹਾ ਤੋਂ ਨਜ਼ਦੀਕ ਕਿਸੇ ਮਸਜਿਦ ਚੋਂ ‘ਅਜਾਨ' ਦੀ ਆਵਾਜ਼ ਸੁਣਾਈ ਦਿੰਦੀ ਹੈ । ਇਸੇ ਦੌਰਾਨ ਉਸ ਦੇ ਕੰਨਾਂ ‘ਚ ਇਹ ਆਵਾਜ਼ ਪੈ ਜਾਂਦੀ ਹੇ ਤਾਂ ਉਹ ਆਪਣੀ ਪਰਫਾਰਮੈਂਸ ਨੂੰ ਉੱਥੇ ਹੀ ਰੋਕ ਦਿੰਦੀ ਹੈ।

ਸ਼ਹਿਨਾਜ਼ ਗਿੱਲ (Shehnaaz Gill)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ(Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਅਵਾਰਡ ਸ਼ੋਅ ਦੇ ਦੌਰਾਨ ਪਰਫਾਰਮ ਕਰ ਰਹੀ ਸੀ । ਪਰ ਇਸੇ ਦੌਰਾਨ ਅਦਾਕਾਰਾ ਨੂੰ ਇਸ ਅਵਾਰਡ ਸਮਾਰੋਹ ਵਾਲੀ ਜਗ੍ਹਾ ਤੋਂ ਨਜ਼ਦੀਕ ਕਿਸੇ ਮਸਜਿਦ ਚੋਂ ‘ਅਜਾਨ' ਦੀ ਆਵਾਜ਼ ਸੁਣਾਈ ਦਿੰਦੀ ਹੈ । ਇਸੇ ਦੌਰਾਨ ਉਸ ਦੇ ਕੰਨਾਂ ‘ਚ ਇਹ ਆਵਾਜ਼ ਪੈ ਜਾਂਦੀ ਹੇ ਤਾਂ ਉਹ ਆਪਣੀ ਪਰਫਾਰਮੈਂਸ ਨੂੰ ਉੱਥੇ ਹੀ ਰੋਕ ਦਿੰਦੀ ਹੈ ਅਤੇ ਜਦੋਂ ਅੰਜਾਨ ਦੀ ਆਵਾਜ਼ ਬੰਦ ਹੁੰਦੀ ਹੈ ਤਾਂ ਸ਼ਹਿਨਾਜ਼ ਗਿੱਲ ਮੁੜ ਤੋਂ ਪਰਫਾਰਮ ਕਰਦੀ ਹੈ ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਘਰ ਧੀ ਨੇ ਲਿਆ ਜਨਮ, ਗਾਇਕ ਜੋੜੀ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ
ਸ਼ਹਿਨਾਜ਼ ਗਿੱਲ ਦੇ ਰਵੱਈਏ ਦੀ ਹਰ ਪਾਸੇ ਹੋ ਰਹੀ ਤਾਰੀਫ
ਸ਼ਹਿਨਾਜ਼ ਗਿੱਲ ਦੇ ਇਸ ਤਰ੍ਹਾਂ ਦੇ ਰਵੱਈਏ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ।ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਲੋਕ ਵੀ ਕਹਿ ਰਹੇ ਹਨ ਕਿ ਸ਼ਹਿਨਾਜ਼ ਗਿੱਲ ਹਰ ਧਰਮ ਦਾ ਪੂਰਾ ਆਦਰ ਸਤਿਕਾਰ ਕਰਦੀ ਹੈ ।
ਹੋਰ ਪੜ੍ਹੋ : ਪ੍ਰੈਗਨੇਂਸੀ ਦੌਰਾਨ ਖੂਬ ਮਸਤੀ ਕਰ ਰਹੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ, ਵੇਖੋ ਮਸਤੀ ਭਰਿਆ ਵੀਡੀਓ
ਸ਼ਹਿਨਾਜ਼ ਗਿੱਲ ਨੇ ਇਸ ਤਰ੍ਹਾਂ ਦਾ ਰਵੱਈਆ ਅਪਣਾ ਕੇ ਸਭ ਨੂੰ ਬਹੁਤ ਹੀ ਖ਼ੂਬਸੂਰਤ ਸੁਨੇਹਾ ਦਿੱਤਾ ਹੈ ਕਿ ਧਰਮ ਕੋਈ ਵੀ ਹੋਵੇ ਹਰ ਕਿਸੇ ਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ।
ਪ੍ਰਸ਼ੰਸਕਾਂ ਨੇ ਵੀ ਦਿੱਤਾ ਪ੍ਰਤੀਕਰਮ
ਪ੍ਰਸ਼ੰਸਕਾਂ ਨੂੰ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਉਹ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ‘ਇਸੇ ਲਈ ਅਸੀਂ ਤੁਹਾਨੂੰ ਏਨਾਂ ਪਿਆਰ ਕਰਦੇ ਹਾਂ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਲਵ ਯੂ ਸ਼ਹਿਨਾਜ਼ ਆਪ ਕੀ ਰਿਸਪੈਕਟ ਔਰ ਬੜ ਗਈ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਸੀਰੀਅਸਲੀ ਮੈਂ ਤੁਹਾਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹਾਂ ਅਤੇ ਉਮੀਦ ਹੈ ਕਿ ਮੈਂ ਤੁਹਾਨੂੰ ਇੱਕ ਦਿਨ ਜ਼ਰੂਰ ਮਿਲਾਂਗਾ’।
ਸ਼ਹਿਨਾਜ਼ ਗਿੱਲ ਜਲਦ ਬਾਲੀਵੁੱਡ ਫ਼ਿਲਮਾਂ ‘ਚ ਆਏਗੀ ਨਜ਼ਰ
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟਸ ‘ਚ ਸਰਗਰਮ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਕੀਤੀ ਸੀ ।
ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਸ ਦੇ ਹਰ ਪਾਸੇ ਚਰਚੇ ਹੋ ਰਹੇ ਹਨ ਅਤੇ ਹੁਣ ਜਲਦ ਹੀ ਉਹ ਬਾਲੀਵੁੱਡ ਦੀਆਂ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਵੀ ਪੱਬਾਂ ਭਾਰ ਹਨ ।