Rakhi Sawant:ਰਾਖੀ ਸਾਵੰਤ ਰਾਖੀ ਸਾਵੰਤ ਦਾ ਪਤੀ ਆਦਿਲ ਡਰਾਈਵਰ ਹੋਣ ਦੇ ਨਾਲ-ਨਾਲ ਨਿਕਲਿਆ ਗੰਜਾ, ਵੀਡੀਓ ਸ਼ੇਅਰ ਕਰ ਅਦਾਕਾਰਾ ਨੇ ਦੱਸੀ ਸੱਚਾਈ

ਰਾਖੀ ਅਤੇ ਆਦਿਲ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਰਾਖੀ ਅਦਾਕਾਰਾ ਸ਼ਰਲਿਨ ਚੋਪੜਾ ਨਾਲ ਆਦਿਲ ਦੇ ਪਰਿਵਾਰ ਨੂੰ ਮਿਲਣ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਮੈਸੂਰ ਪਹੁੰਚੀ ਸੀ। ਉੱਥੇ ਹੀ ਕਈ ਵੱਡੇ ਖੁਲਾਸੇ ਹੋਏ ਹਨ।

By  Pushp Raj February 27th 2023 10:57 AM -- Updated: February 27th 2023 11:09 AM

Rakhi Sawant reveals Adil Khan truth : ਬਾਲੀਵੁੱਡ ਦੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਰਾਖੀ ਨੇ ਘਰੇਲੂ ਹਿੰਸਾ ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਆਦਿਲ ਖਿਲਾਫ ਪੁਲਿਸ 'ਚ ਸ਼ਿਕਾਇਤ ਦਿੱਤੀ ਹੈ, ਜਿਸ ਦੇ ਚੱਲਦੇ ਆਦਿਲ ਜੇਲ੍ਹ 'ਚ ਹੈ। ਹਾਲ ਹੀ ਵਿੱਚ ਅਦਾਕਾਰਾ ਰਾਖੀ ਸਾਵੰਤ ਆਦਿਲ ਦੇ ਘਰ ਪਹੁੰਚੀ ਤੇ ਇੱਥੇ ਆਦਿਲ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 


ਦੱਸ ਦਈਏ ਕਿ ਰਾਖੀ ਨੇ ਆਪਣੇ ਪਤੀ ਆਦਿਲ ਦੁਰਾਨੀ ਖਿਲਾਫ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਕੁੱਟਮਾਰ ਅਤੇ ਕਰੋੜਾਂ ਰੁਪਏ ਲੁੱਟਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਆਦਿਲ ਨੂੰ ਲੈ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ, ਜਿਸ ਨੂੰ ਜਾਣ ਹਰ ਕੋਈ ਹੈਰਾਨ ਹੈ। ਦਰਅਸਲ, ਰਾਖੀ ਅਤੇ ਆਦਿਲ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਰਾਖੀ ਅਦਾਕਾਰਾ ਸ਼ਰਲਿਨ ਚੋਪੜਾ ਨਾਲ ਆਦਿਲ ਦੇ ਪਰਿਵਾਰ ਨੂੰ ਮਿਲਣ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਮੈਸੂਰ ਪਹੁੰਚੀ ਸੀ। ਉੱਥੇ ਹੀ ਕਈ ਵੱਡੇ ਖੁਲਾਸੇ ਹੋਏ ਹਨ।  

View this post on Instagram

A post shared by Waahiid Ali Khan (@waahiidalikhan)


ਰਾਖੀ ਸਾਵੰਤ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਜਦੋਂ ਉਹ ਮੈਸੂਰ ਪਹੁੰਚੀ ਤਾਂ ਉਸ ਪਤਾ ਲੱਗਿਆ ਕਿ ਆਦਿਲ ਪੇਸ਼ੇ ਤੋਂ ਡਰਾਈਵਰ ਹੈ। ਇਸ ਦੇ ਨਾਲ-ਨਾਲ ਹੀ ਉਸ ਨੂੰ ਇਹ ਵੀ ਪਤਾ ਲੱਗਾ ਕਿ ਆਦਿਲ ਬਾਏਸੈਕਸੁਅਲ ਵੀ ਹੈ। ਇਹ ਗੱਲਾ ਇੱਥੇ ਹੀ ਨਹੀਂ ਰੁਕੀਆਂ ਰਾਖੀ ਨੂੰ ਹੋਰ ਜਾਣਕਾਰੀ ਵੀ ਮਿਲੀ ਕਿ ਆਦਿਲ ਦੇ ਸਿਰ 'ਤੇ ਵਾਲ ਵੀ ਨਹੀਂ ਹਨ ਤੇ ਉਹ ਗੰਜਾ ਹੈ। ਉਹ ਝੁੱਗੀਆਂ ਵਿੱਚ ਰਹਿੰਦਾ ਹੈ। ਰਾਖੀ ਨੇ ਇਹ ਸਾਰੀਆਂ ਗੱਲ੍ਹਾਂ  ਆਪਣੇ ਸੋਸ਼ਲ਼ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਦੱਸੀਆਂ ਹਨ।

  

ਹੋਰ ਪੜ੍ਹੋ: Kangna Ranaut: ਅੰਮ੍ਰਿਤਪਾਲ ਨੇ ਕੰਗਨਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ; ਕਿਹਾ- ਗੰਭੀਰ ਮਸਲਿਆਂ ‘ਤੇ ਫ਼ਿਲਮੀ ਕਲਾਕਾਰਾਂ ਨਾਲ ਨਹੀਂ ਕਰਾਂਗੇ ਕੋਈ ਗੱਲਬਾਤ

ਦੱਸਣਯੋਗ ਹੈ ਕਿ ਰਾਖੀ ਦੀ ਸ਼ਿਕਾਇਤ ਤੋਂ ਬਾਅਦ ਆਦਿਲ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਜਦੋਂ ਰਾਖੀ ਆਪਣੇ ਸਹੁਰੇ ਘਰ ਪਹੁੰਚੀ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ। ਰਾਖੀ ਨੇ ਕਿਹਾ ਕਿ ਆਦਿਲ ਦੇ ਪਰਿਵਾਰ ਨੇ ਉਸ ਨੂੰ ਫੋਨ 'ਤੇ ਬਹੁਤ ਕੁਝ ਸੁਣਾਇਆ ਅਤੇ ਆਪਣੀ ਨੂੰਹ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਰਾਖੀ ਆਦਿਲ ਦੀ ਸੱਚਾਈ ਜਾਣ ਬਹੁਤ ਪਰੇਸ਼ਾਨ ਹੋ ਗਈ ਹੈ। ਰਾਖੀ ਦਾ ਕਹਿਣਾ ਹੈ ਕਿ ਉਸ ਨੂੰ ਗਰੀਬ ਹੋਣ 'ਤੇ ਕੋਈ ਦਿੱਕਤ ਨਹੀਂ ਹੈ ਪਰ ਆਦਿਲ ਨੇ ਉਸ ਨੂੰ ਸਭ ਕੁੱਝ ਝੂਠ ਕਿਹਾ, ਜੇਕਰ ਉਹ ਉਸ ਨਾਲ ਸੱਚ ਬੋਲ ਕੇ ਵਿਆਹ ਕਰਦਾ ਤਾਂ ਚੰਗਾ ਹੁੰਦਾ। 

View this post on Instagram

A post shared by Telly Talk (@tellytalkindia)



Related Post