Netflix Streaming Down: Netflix ਦੀਆਂ ਵੀਡੀਓ ਸਟ੍ਰੀਮਿੰਗ ਸੇਵਾਵਾਂ ਹੋਈਆਂ ਡਾਊਨ, ਯੂਜ਼ਰਸ ਹੋਏ ਪਰੇਸ਼ਾਨ
ਓਟੀਟੀ ਪਲੇਟਫਾਰਮ Netflix ਨੂੰ ਲੈ ਕੇ ਯੂਜ਼ਰਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਡਾਊਨਡਿਟੇਕਟਰ ਦੇ ਮੁਤਾਬਕ ਲਗਭਗ 55% ਉਪਭੋਗਤਾਵਾਂ ਨੇ ਵੈਬਸਾਈਟ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ।
Netflix Streaming Down: Netflix (NASDAQ: NFLX) ਦੀਆਂ ਵੀਡੀਓ ਸਟ੍ਰੀਮਿੰਗ ਸੇਵਾਵਾਂ ਵੀਰਵਾਰ ਨੂੰ ਹਜ਼ਾਰਾਂ ਉਪਭੋਗਤਾਵਾਂ ਲਈ ਬੰਦ ਹੋ ਗਈਆਂ ਹਨ। ਇਸ ਦੇ ਚੱਲਦੇ ਯੂਜ਼ਰਸ ਨੈੱਟਫਲਿਕਸ ਅਕਾਊਟਸ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ।
ਇੱਕ ਆਊਟੇਜ-ਟਰੈਕਿੰਗ ਵੈਬਸਾਈਟ Downdetector.com ਦੇ ਮੁਤਾਬਕ ਓਟੀਟੀ ਪਲੇਟਫਾਰਮ Netflix ਨੂੰ ਲੈ ਕੇ ਯੂਜ਼ਰਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਡਾਊਨਡਿਟੇਕਟਰ ਦੇ ਮੁਤਾਬਕ ਲਗਭਗ 55% ਉਪਭੋਗਤਾਵਾਂ ਨੇ ਵੈਬਸਾਈਟ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ।
ਯੂਜ਼ਰਸ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਨੈੱਟਫਲਿਕਸ ਨੇ ਟਿੱਪਣੀ ਲਈ ਰਾਇਟਰਜ਼ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਦੱਸਣਯੋਗ ਹੈ ਕਿ ਨੈੱਟਫਲਿਕਸ, ਜਿਸ ਦੇ ਵਿਸ਼ਵ ਪੱਧਰ 'ਤੇ 200 ਮਿਲੀਅਨ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਹਕ ਹਨ, ਇੱਕ ਪ੍ਰਮੁੱਖ ਸਟ੍ਰੀਮਿੰਗ ਸੇਵਾ ਬਣੀ ਹੋਈ ਹੈ। ਇਸ ਦੀ ਸਟ੍ਰੀਮਿੰਗ ਸੇਵਾਵਾਂ ਡਾਊਨ ਹੋਣ ਨਾਲ ਯੂਜ਼ਰਸ ਬੇਹੱਦ ਪਰੇਸ਼ਾਨ ਹਨ।