ਕਦੇ ਲੱਗੀਆਂ ਸੱਟਾਂ ਅਤੇ ਕਦੇ ਇੱਕ ਦੂਜੇ ਤੋਂ ਮੰਗੀ ਮੁਆਫ਼ੀ, ਇਸ ਤਰ੍ਹਾਂ 65 ਦਿਨਾਂ ‘ਚ ਪੂਰੀ ਕੀਤੀ ਗਈ ਸੀ 'ਨਾਟੂ ਨਾਟੂ' ਗੀਤ ਦੀ ਸ਼ੂਟਿੰਗ
ਸਾਊਥ ਫ਼ਿਲਮ ‘ਆਰਆਰਆਰ’ ਨੇ ਇਸ ਵਾਰ ਆਸਕਰ ‘ਚ ਮੱਲਾਂ ਮਾਰੀਆਂ ਹਨ । ਇਹ ਭਾਰਤ ਦੀ ਅਜਿਹੀ ਪਹਿਲੀ ਫ਼ਿਲਮ ਹੈ ਜਿਸ ਨੂੰ ਆਸਕਰ ਅਵਾਰਡ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸ ਫ਼ਿਲਮ ਦੇ ਗੀਤ 'ਨਾਟੂ ਨਾਟੂ' ਗੀਤ ਨੂੰ ਆਸਕਰ ‘ਚ ਬੈਸਟ ਓਰੀਜੀਨਲ ਗੀਤ ਦਾ ਅਵਾਰਡ ਦਿੱਤਾ ਗਿਆ ਹੈ ।
ਸਾਊਥ ਫ਼ਿਲਮ ‘ਆਰਆਰਆਰ’ ਨੇ ਇਸ ਵਾਰ ਆਸਕਰ ‘ਚ ਮੱਲਾਂ ਮਾਰੀਆਂ ਹਨ । ਇਹ ਭਾਰਤ ਦੀ ਅਜਿਹੀ ਪਹਿਲੀ ਫ਼ਿਲਮ ਹੈ ਜਿਸ ਨੂੰ ਆਸਕਰ ਅਵਾਰਡ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸ ਫ਼ਿਲਮ ਦੇ ਗੀਤ 'ਨਾਟੂ ਨਾਟੂ' ਗੀਤ ਨੂੰ ਆਸਕਰ ‘ਚ ਬੈਸਟ ਓਰੀਜੀਨਲ ਗੀਤ ਦਾ ਅਵਾਰਡ ਦਿੱਤਾ ਗਿਆ ਹੈ ।ਇਸ ਦੇ ਨਾਲ ਹੀ ਗੋਲਡਨ ਗਲੋਬ ਅਵਾਰਡਸ ‘ਚ ਵੀ ਸਰਬੋਤਮ ਗੀਤ ਦਾ ਅਵਾਰਡ ਵੀ ਜਿੱਤਿਆ।
ਹੋਰ ਪੜ੍ਹੋ : ਆਸਕਰ ਅਵਾਰਡਸ 2023 : ਭਾਰਤੀ ਫ਼ਿਲਮ ‘ਦ ਐਲੀਫੈਂਟ ਵਿਸਪਰਜ਼’ ਨੇ ਰਚਿਆ ਇਤਿਹਾਸ, ਬੈਸਟ ਸ਼ਾਰਟ ਡਾਕੂਮੈਂਟਰੀ ਦਾ ਜਿੱਤਿਆ ਅਵਾਰਡ
ਪਰ ਇਸ ਗਾਣੇ ਨੂੰ ਫ਼ਿਲਮਾਉਣ ਦੇ ਲਈ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਇਸ ਗੀਤ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ । ਇਸ ਗੀਤ ਦੀ ਕੋਰੀਓਗ੍ਰਾਫੀ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਵੱਲੋਂ ਕੀਤੀ ਗਈ ਸੀ ।
ਰਾਮ ਚਰਨ ਨੇ ਕਿਹਾ ਗੀਤ ਦੀ ਗੱਲ ਕਰਦੇ ਗੋਡੇ ਕੰਬਣ ਲੱਗ ਪੈਂਦੇ ਹਨ
ਰਾਮ ਚਰਨ ਨੇ ਇਸ ਗੀਤ ਬਾਰੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਗੀਤ ਦੀ ਗੱਲ ਕਰਦਾ ਹਾਂ ਤਾਂ ਮੇਰੇ ਗੋਡੇ ਕੰਬਣ ਲੱਗ ਜਾਂਦੇ ਹਨ । ਪਰ ਇਹ ਸਾਡੇ ਸਭ ‘ਤੇ ਬਹੁਤ ਹੀ ਖੂਬਸੂਰਤੀ ਭਰਿਆ ਤਸ਼ੱਦਦ ਹੈ ।ਇਸ ਗੀਤ ਨੂੰ ਪੂਰਾ ਕਰਨ ‘ਚ 65 ਦਿਨ ਲੱਗ ਗਏ ਸਨ। ਪਰ ਇਸੇ ਦੀ ਬਦੌਲਤ ਅੱਜ ਅਸੀਂ ਇਸ ਮੁਕਾਮ ‘ਤੇ ਪਹੁੰਚੇ ਹਾਂ ।
ਜੂਨੀਅਰ ਐੱਨਟੀਆਰ ਨੇ ਕੀ ਕਿਹਾ ?
ਜੂਨੀਅਰ ਐੱਨਟੀਆਰ ਨੇ ਕਿਹਾ ਕਿ ਇਸ ਗੀਤ ਨੂੰ ਪੂਰਾ ਕਰਨ ਦੇ ਲਈ 65 ਦਿਨ ਲੱਗ ਗਏ ।ਮੈਂ ਅਤੇ ਰਾਮ ਚਰਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨੂੰ ਮਾਰਨ ਤੋਂ ਬਾਅਦ ਮੁਆਫ਼ੀ ਮੰਗੀ । ਪਰ ਫਿਰ ਅਸੀਂ ਆਪਣਾ ਪੂਰਾ ਧਿਆਨ ਇਸ ਗੀਤ ਨੂੰ ਪੂਰਾ ਕਰਨ ‘ਤੇ ਲਗਾਇਆ । ਨਾਟੂ-ਨਾਟੂ ਗੀਤ ਮਸ਼ਹੂਰ ਤੇਲਗੂ ਸੰਗੀਤਕਾਰ ਚੰਦਰਬੋਸ ਦੁਆਰਾ ਲਿਖਿਆ ਗਿਆ ਹੈ ।