Ajay Banga: ਜਾਣੋ ਕੌਣ ਨੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਜੇ ਬੰਗਾ, ਜਿਨ੍ਹਾਂ ਨੇ ਵਿਸ਼ਵ ਬੈਂਕ ਦੇ ਨਵੇਂ ਪ੍ਰਮੁੱਖ ਬਣ ਵਧਾਇਆ ਪੰਜਾਬੀਆਂ ਦਾ ਮਾਣ
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਜੇ ਬੰਗਾ ਨੂੰ ਹਾਲ ਹੀ ਵਿੱਚ ਵਿਸ਼ਵ ਬੈਂਕ ਦੇ ਨਵੇਂ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਡੇਵਿਡ ਮਾਲਪਾਸ ਵੱਲੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਬਿਡੇਨ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਭਾਰਤੀ-ਅਮਰੀਕੀ ਨਾਗਰਿਕ ਅਜੇ ਬੰਗਾ ਵਿਸ਼ਵ ਸੰਸਥਾ ਦੀ ਅਗਵਾਈ ਕਰਨ ਲਈ ਆਦਰਸ਼ ਵਿਕਲਪ ਹਨ।
Know about Ajay Banga: ਅਜੇ ਬੰਗਾ ਦੇ ਜੀਵਨ ਅਤੇ ਕਰੀਅਰ ਦੇ ਵੇਰਵੇ ਬਾਰੇ ਜਾਣੋ ਮਾਸਟਰਕਾਰਡ ਦੇ ਸਾਬਕਾ ਸੀਈਓ ਭਾਰਤੀ-ਅਮਰੀਕੀ ਅਜੇ ਬੰਗਾ ਨੂੰ ਵੀਰਵਾਰ ਨੂੰ ਵਿਸ਼ਵ ਬੈਂਕ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੇ ਮੁਖੀ ਸਨ।
ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਵਿਸ਼ਵ ਬੈਂਕ ਦੇ ਨਵੇਂ ਪ੍ਰਮੁੱਖ ਹੋਣਗੇ। ਡੇਵਿਡ ਮਾਲਪਾਸ ਵੱਲੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਬਿਡੇਨ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਭਾਰਤੀ-ਅਮਰੀਕੀ ਨਾਗਰਿਕ ਅਜੇ ਬੰਗਾ ਵਿਸ਼ਵ ਸੰਸਥਾ ਦੀ ਅਗਵਾਈ ਕਰਨ ਲਈ ਆਦਰਸ਼ ਵਿਕਲਪ ਹਨ। ਬੰਗਾ ਇਸ ਸਮੇਂ ਜਨਰਲ ਐਟਲਾਂਟਿਕ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਅਜੇ ਬੰਗਾ ਦਾ ਹੁਣ ਤੱਕ ਦਾ ਸ਼ਾਨਦਾਰ ਕਰੀਅਰ ਰਿਹਾ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ, ਉਨ੍ਹਾਂ ਨੇ ਇੱਕ ਸਫਲ ਕਾਰੋਬਾਰੀ ਨੇਤਾ ਅਤੇ ਉਦਯੋਗਪਤੀ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਕੰਪਨੀਆਂ ਬਨਾਉਣ ਅਤੇ ਪ੍ਰਬੰਧਨ ਵਿੱਚ ਲੰਮਾ ਸਮਾਂ ਬਿਤਾਇਆ ਹੈ। ਆਓ ਉਨ੍ਹਾਂ ਦੇ ਜੀਵਨ ਸਫ਼ਰ ਬਾਰੇ ਜਾਣਦੇ ਹਾਂ।
ਕੌਣ ਨੇ ਅਜੇ ਬੰਗਾ?
ਅਜੇ ਬੰਗਾ, 63 ਸਾਲ ਦੇ ਇੱਕ ਭਾਰਤੀ-ਅਮਰੀਕੀ ਨਾਗਰਿਕ ਹਨ। ਅਜੇ ਬੰਗਾ ਦੇ ਪਿਤਾ ਦਾ ਨਾਂ ਹਰਭਜਨ ਸਿੰਘ ਬੰਗਾ ਹੈ। ਉਹ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਜਲੰਧਰ, ਪੰਜਾਬ ਤੋਂ ਹੈ। ਅਜੇ ਬੰਗਾ ਪੁਣੇ, ਮਹਾਰਾਸ਼ਟਰ ਵਿੱਚ ਵੱਡੇ ਹੋਏ, ਇੱਥੇ ਉਨ੍ਹਾਂ ਦੇ ਪਿਤਾ ਆਰਮੀ ਵਿੱਚ ਤਾਇਨਾਤ ਸਨ। ਅਜੇ ਬੰਗਾ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਪਣੀ ਅਗਲੀ ਸਿੱਖਿਆ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਤੋਂ ਪੂਰੀ ਕੀਤੀ।
ਮਾਸਟਰਕਾਰਡ ਦੇ ਸੀ.ਈ.ਓ ਰਹਿ ਚੁੱਕੇ ਨੇ ਅਜੇ ਬੰਗਾ
ਅਜੇ ਬੰਗਾ ਅਗਸਤ 2009 ਵਿੱਚ ਮਾਸਟਰਕਾਰਡ ਵਿੱਚ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਸ਼ਾਮਿਲ ਹੋਏ। ਫਿਰ ਅਪ੍ਰੈਲ 2010 ਵਿੱਚ ਉਨ੍ਹਾਂ ਨੂੰ ਮਾਸਟਰਕਾਰਡ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ। ਜਦੋਂ ਕਿ, 1996 ਵਿੱਚ ਸਿੱਟੀ ਗਰੁੱਪ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਬੰਗਾ ਨੇ 13 ਸਾਲ ਨੈਸਲੇ ਇੰਡੀਆ ਨਾਲ ਕੰਮ ਕੀਤਾ ਅਤੇ ਦੋ ਸਾਲ ਪੈਪਸੀਕੋ ਨਾਲ ਵੀ ਕੰਮ ਕੀਤਾ। ਪੈਪਸੀਕੋ ਵਿਖੇ, ਬੰਗਾ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸੀਈਓ ਸਣੇ ਕਈ ਅਹੁਦਿਆਂ 'ਤੇ ਕੰਮ ਕੀਤਾ।