ਕਿੱਲੀ ਪੌਲ ਨੇ ਆਪਣੀ ਭੈਣ ਦੇ ਨਾਲ ਸਤਿੰਦਰ ਸਰਤਾਜ ਦੇ ‘ਰੁਤਬਾ’ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਆ ਰਿਹਾ ਪਸੰਦ
ਕਿੱਲੀ ਪੌਲ (Kili Paul) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ । ਅਫਰੀਕੀ ਮੂਲ ਦਾ ਇਹ ਸੋਸ਼ਲ ਮੀਡੀਆ ਸਟਾਰ (Social Media Star) ਆਪਣੀ ਭੈਣ ਦੇ ਨਾਲ ਵੀਡੀਓ ਬਣਾ ਕੇ ਚਰਚਾ ‘ਚ ਆਇਆ ਸੀ ।
ਕਿੱਲੀ ਪੌਲ (Kili Paul) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ । ਅਫਰੀਕੀ ਮੂਲ ਦਾ ਇਹ ਸੋਸ਼ਲ ਮੀਡੀਆ ਸਟਾਰ (Social Media Star) ਆਪਣੀ ਭੈਣ ਦੇ ਨਾਲ ਵੀਡੀਓ ਬਣਾ ਕੇ ਚਰਚਾ ‘ਚ ਆਇਆ ਸੀ ।ਇਸ ਤੋਂ ਇਲਾਵਾ ਉਹ ਬਾਲੀਵੁੱਡ ਦੇ ਕਈ ਗੀਤਾਂ ‘ਤੇ ਵੀ ਆਪਣੇ ਵੀਡੀਓ ਬਣਾ ਚੁੱਕਿਆ ਹੈ । ਉਸ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
ਵੀਡੀਓ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.facebook.com/reel/860771915333959
ਪੀਐੱਮ ਮੋਦੀ ਨੇ ਵੀ ਕੀਤੀ ਸੀ ਤਾਰੀਫ
ਕਿੱਲੀ ਪੌਲ ਕੁਝ ਸਮਾਂ ਪਹਿਲਾਂ ਭਾਰਤ ਵੀ ਆਇਆ ਸੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ ਦੇ ਕੰਮ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਕਿੱਲੀ ਪੌਲ ਭਾਰਤ ਦੇ ਸੱਭਿਆਚਾਰ ਨੂੰ ਦੁਨੀਆ ‘ਚ ਪ੍ਰਸਾਰ ਕਰਨ ਦਾ ਕੰਮ ਕਰ ਰਿਹਾ ਹੈ ।
ਕਿੱਲੀ ਪੌਲ ਹੁਣ ਤੱਕ ਦਿਲਜੀਤ ਦੋਸਾਂਝ, ਸੁਰਜੀਤ ਬਿੰਦਰਖੀਆ ਸਣੇ ਕਈ ਗਾਇਕਾਂ ਦੇ ਗੀਤਾਂ ‘ਤੇ ਵੀਡੀਓ ਬਣਾ ਚੁੱਕਿਆ ਹੈ ।
ਸਤਿੰਦਰ ਸਰਤਾਜ ਦੇ ਗੀਤ ‘ਰੁਤਬਾ’ ‘ਤੇ ਕੀਤਾ ਕਮਾਲ ਦਾ ਡਾਂਸ
ਕਿੱਲੀ ਪੌਲ ਨੇ ਵੱਖ-ਵੱਖ ਗਾਇਕਾਂ ਦੇ ਗੀਤਾਂ ‘ਤੇ ਡਾਂਸ ਕਰਨ ਤੋਂ ਬਾਅਦ ਹੁਣ ਉਸ ਨੇ ਸਤਿੰਦਰ ਸਰਤਾਜ ਦੇ ਗੀਤ ‘ਤੇ ਵੀਡੀਓ ਬਣਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਇਸ ਵੀਡੀਓ ‘ਚ ਉਸ ਦੀ ਭੈਣ ਵੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।