Janhvi Kapoor: ਮਾਂ ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਈ ਜਾਹਨਵੀ ਕਪੂਰ, ਕਿਹਾ 'ਮੈਂ ਅਜੇ ਵੀ ਤੁਹਾਨੂੰ ਹਰ ਪਾਸੇ ਲੱਭਦੀ ਹਾਂ ਮਾਂ'
ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਮਾਂ ਵਾਂਗ ਅਦਾਕਾਰੀ ਦੀ ਰਾਹ ਚੁਣੀ ਹੈ। ਹਾਲ ਹੀ ਵਿੱਚ ਜਾਹਨਵੀ ਕਪੂਰ ਅਤੇ ਉਸ ਦੇ ਪਿਤਾ ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਯਾਦ ਕੀਤਾ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਬੋਨੀ ਕਪੂਰ ਨੇ ਲਿਖਿਆ ਹੈ ਕਿ ਸ਼੍ਰੀਦੇਵੀ ਦੀਆਂ ਯਾਦਾਂ ਅਜੇ ਵੀ ਉਨ੍ਹਾਂ ਦੇ ਨਾਲ ਹਨ, ਉੱਥੇ ਹੀ ਜਾਹਨਵੀ ਨੇ ਵੀ ਮਾਂ ਨੂੰ ਯਾਦ ਕਰਦਿਆਂ ਬੇਹੱਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
Janhvi Kapoor remember Sridevi: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ਼੍ਰੀਦੇਵੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਲਗਭਗ ਪੰਜ ਸਾਲ ਹੋ ਗਏ ਹਨ, ਪਰ ਜਾਹਨਵੀ ਕਪੂਰ ਅੱਜ ਵੀ ਆਪਣੀ ਮਾਂ ਨੂੰ ਹਰ ਥਾਂ ਲੱਭਦੀ ਹੈ। ਮਾਂ ਸ਼੍ਰੀਵੇਦੀ ਦੀ ਪੰਜਵੀਂ ਬਰਸੀ ਤੋਂ ਪਹਿਲਾਂ ਮਾਂ ਨੂੰ ਯਾਦ ਕਰਦੇ ਹੋਏ ਜਾਹਨਵੀ ਕਪੂਰ ਬੇਹੱਦ ਭਾਵੁਕ ਹੋ ਗਈ। ਉਸ ਨੇ ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਸ਼ੇਅਰ ਕੀਤੀਆਂ ਹਨ।
ਮਾਂ ਲਈ ਜਾਹਨਵੀ ਕਪੂਰ ਦਾ ਇਮੋਸ਼ਨਲ ਨੋਟ
ਜਾਹਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਾਂ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਇਮੋਸ਼ਨਲ ਨੋਟ ਲਿਖਿਆ ਹੈ। ਜਾਹਨਵੀ ਨੇਲਿਖਿਆ, ''ਮੰਮੀ ਮੈਂ ਅਜੇ ਵੀ ਤੁਹਾਨੂੰ ਹਰ ਥਾਂ ਲੱਭਦੀ ਹਾਂ। ਇਸ ਸਮੇਂ ਮੈਂ ਉਹ ਸਭ ਕੁਝ ਕਰਦੀ ਹਾਂ ਜੋ ਤੁਸੀ ਚਾਹੁੰਦੇ ਸੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ 'ਤੇ ਮਾਣ ਹੋਵੇਗਾ। ਮੈਂ ਜਿੱਥੇ ਵੀ ਜਾਂਦੀ ਹਾਂ, ਜੋ ਵੀ ਕਰਦੀ ਹਾਂ, ਉਹ ਤੁਹਾਡੇ ਨਾਲ ਸ਼ੁਰੂ ਹੁੰਦਾ ਹੈ ਅਤੇ ਤੁਹਾਡੇ 'ਤੇ ਹੀ ਖ਼ਤਮ ਹੁੰਦਾ ਹੈ। ਰਕੁਲ ਪ੍ਰੀਤ ਸਿੰਘ, ਕਰਨ ਜੌਹਰ, ਭੂਮੀ ਪੇਡਨੇਕਰ, ਆਥੀਆ ਸ਼ੈੱਟੀ, ਵਰੁਣ ਸ਼ਰਮਾ, ਪਾਕਿਸਤਾਨੀ ਅਦਾਕਾਰਾ ਸਜਲ ਅਲੀ ਅਤੇ ਮਨੀਸ਼ ਮਲਹੋਤਰਾ ਵਰਗੇ ਸਿਤਾਰਿਆਂ ਨੇ ਜਾਹਨਵੀ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਸੰਜੇ ਕਪੂਰ, ਮਹੀਪ ਕਪੂਰ ਅਤੇ ਤਨੀਸ਼ਾ ਮੁਖਰਜੀ ਨੇ ਵੀ ਜਾਹਨਵੀ ਦੀ ਪੋਸਟ 'ਤੇ ਹਾਰਟ ਇਮੋਜੀ ਪੋਸਟ ਕੀਤੇ ਹਨ।
ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਏ ਬੋਨੀ ਕਪੂਰ
ਬੋਨੀ ਕਪੂਰ ਨੇ ਇੰਸਟਾਗ੍ਰਾਮ ਸਟੋਰੀ 'ਚ ਸ਼੍ਰੀਦੇਵੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ, ''ਜਿਸ ਨੇ ਮੈਨੂੰ ਛੱਡ ਦਿੱਤਾ, ਉਹ ਅੱਜ ਤੱਕ ਮੇਰੇ ਨਾਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ, ''ਤੁਸੀਂ ਸਾਨੂੰ ਪੰਜ ਸਾਲ ਪਹਿਲਾਂ ਛੱਡ ਗਏ ਸੀ... ਤੁਹਾਡਾ ਪਿਆਰ ਅਤੇ ਯਾਦਾਂ ਸਾਡੇ ਨਾਲ ਹਨ ਅਤੇ ਹਮੇਸ਼ਾ ਰਹਿਣਗੀਆਂ।''
ਸ਼੍ਰੀਵੇਦੀ ਦੀ ਦੁਬਈ ਵਿੱਚ ਹੋਈ ਸੀ ਮੌਤ
ਪੰਜ ਸਾਲ ਪਹਿਲਾਂ 24 ਫਰਵਰੀ 2018 ਨੂੰ ਦੁਬਈ 'ਚ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ, ਖਬਰਾਂ ਮੁਤਾਬਕ ਉਨ੍ਹਾਂ ਦੀ ਮੌਤ ਹੋਟਲ ਦੇ ਬਾਥਟਬ 'ਚ ਡੁੱਬਣ ਕਾਰਨ ਹੋਈ ਸੀ। ਸ਼੍ਰੀਦੇਵੀ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਦੁਬਈ ਗਈ ਸੀ, ਪਰ ਜ਼ਿੰਦਾ ਵਾਪਸ ਨਹੀਂ ਆ ਸਕੀ। ਸ਼੍ਰੀਦੇਵੀ ਆਖ਼ਰੀ ਵਾਰ ਫਿਲਮ 'ਮੌਮ' 'ਚ ਨਜ਼ਰ ਆਈ ਸੀ। ਹਾਲਾਂਕਿ ਉਨ੍ਹਾਂ ਨੇ ਫ਼ਿਲਮ 'ਜ਼ੀਰੋ' 'ਚ ਕੈਮਿਓ ਕੀਤਾ ਸੀ। ਇਹ ਫ਼ਿਲਮ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ।